ਪਥਰਾਲਾ-ਏਮਜ ਹਸਪਤਾਲ ਬਠਿੰਡਾ ਵਿਖੇ ਮਰੀਜ ਸੈਂਕੜੇ ਕਿਲੋਮੀਟਰ ਤੋਂ ਚੱਲ ਕੇ ਇਲਾਜ ਕਰਵਾਉਣ ਲਈ ਵੱਡੀ ਆਸ ਲੈ ਕੇ ਆਉਂਦੇ ਹਨ ਪਰ ਅੱਗੇ ਦੇਖਣ ਕੁਝ ਹੋਰ ਹੀ ਮਿਲਦਾ ਹੈ। ਏਮਜ ਦੇ ਡਾਕਟਰਾਂ ਵਲੋਂ ਵੇਟਿੰਗ ਹਾਲ ਦੇ ਅੰਦਰ ਨੈੱਟ ਲਾ ਕੇ ਰੋਜ ਦੀ ਤਰ੍ਹਾਂ ਬੈਡਮਿੰਟਨ ਖੇਡਿਆ ਜਾ ਰਿਹਾ ਹੈ। ਸੋਚਣ ਵਾਲੀ ਗੱਲ ਐ ਕੀ ਡਾਇਰੈਕਟਰ ਸੁੱਤਾ ਪਿਆ ਜਾਂ ਡਾਕਟਰ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਜਿਕਰਯੋਗ ਗੱਲ ਇਹ ਹੈ ਕਿ ਏਨਾ ਵਧੀਆ ਹਸਪਤਾਲ ਇਹਨਾਂ ਦੀ ਲੋਕਾਂ ਨਾਲਾਇਕੀ ਨਾਲ ਖਤਮ ਹੋ ਜਾਣਾ ਹੈ। ਸਭ ਵੱਡੀ ਗੱਲ ਕਿ ਹਸਪਤਾਲ ਵਿੱਚ ਆਉਂਣ ਵਾਲੇ ਮਰੀਜ ਤੇ ਓਹਨਾ ਦੇ ਪਰਿਵਾਰ ਦੁਖੀ ਹੋ ਕੇ ਰੱਬ ਦਾ ਨਾਮ ਜਪਦੇ ਹਨ ਕਿ ਸਾਡਾ ਮਰੀਜ ਠੀਕ ਹੋ ਜਾਵੇ। ਇਹ ਲੋਕ ਓਹਨਾ ਦੁਖੀ ਲੋਕਾਂ ਸਾਹਮਣੇ ਅਪਣਾ ਮਨੋਰੰਜਨ ਕਰਦੇ ਕਰਦੇ ਨਜਰ ਆ ਰਹੇ ਹਨ। ਉਸੇ ਹਾਲ ਦੇ ਵਿੱਚ ਮਰੀਜ ਪਰਚੀ ਕਟਵਾਉਣ ਲਈ ਜਾਂ ਮਰੀਜ ਦਵਾਈ ਲਈ ਮੈਡੀਕਲ ਸਟੋਰ ਸਾਹਮਣੇ ਲਾਈਨ ਚ ਲੱਗੇ ਖੜੇ ਹਨ। ਇਹ ਡਾਕਟਰ ਬੇਖੌਫ ਹੋ ਕੇ ਖੇਡਣ ਵਿੱਚ ਮਸਤ ਹਨ। ਜੇਕਰ ਡਾਕਟਰਾਂ ਖੇਡਣਾ ਹੈ ਤਾਂ ਬਾਹਰ ਬਹੁਤ ਜਗ੍ਹਾ ਹੈ ਡਾਕਟਰ ਉੱਥੇ ਵੀ ਖੇਡ ਸਕਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕੀ ਡਇਰੈਕਟਰ ਸਾਹਿਬ ਇਸ ਗੱਲ ਵੱਲ ਧਿਆਨ ਦੇ ਕੇ ਡਾਕਟਰਾਂ ਨੂੰ ਸਮਝਾਉਣਗੇ ਜਾਂ ਅੱਖੋਂ ਪਰੋਖਾ ਕਰ ਦੇਣਗੇ । ਏਥੇ ਇੱਕ ਗੱਲ ਦਾ ਜਿਕਰ ਕਰਨਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਬਠਿੰਡਾਂ ਸ਼ਹਿਰ ਦੇ ਉੱਘੇ ਸਮਾਜਸੇਵੀ ਵਲੋਂ ਮਰੀਜਾਂ ਦੇ ਹੱਕ ਚ ਅਵਾਜ ਚੁੱਕੀ ਗਈ ਸੀ । ਜਿਸ ਵਿੱਚ ਸਮਾਜਸੇਵੀ ਨਾਲ ਏਮਜ ਹਸਪਤਾਲ ਦੇ ਡਾਕਟਰਾਂ ਵਲੋਂ ਬੁਰਾ ਵਿਵਹਾਰ ਕੀਤਾ ਗਿਆ ਸੀ ਅਤੇ ਡਾਕਟਰਾਂ ਵਲੋਂ ਆਪਣੀ ਗਲਤੀ ਸਵੀਕਾਰ ਕੀਤੀ ਗਈ ।