ਕੈਲਗਰੀ-ਕੈਲਗਰੀ ਨੂੰ ਲੰਬੇ ਸਮੇਂ ਤੋਂ ਚੋਣਾਂ ਦਾ ਪਿੜ ਮੰਨਿਆ ਜਾਂਦਾ ਆ ਰਿਹਾ ਹੈ। ਅਲਬਰਟਾ ਦੀਆਂ ਸੂਬਾਈ ਚੋਣਾਂ ਦੇ ਆਏ ਚੋਣ ਨਤੀਜਿਆਂ ਵਿੱਚ ਐਨਡੀਪੀ ਨੂੰ ਹਰਾ ਕੇ ਯੂਸੀਪੀ ਨੇ ਆਪਣੇ ਪੈਰ ਜਮਾ ਲਏ। ਜਾਣਕਾਰੀ ਮੁਤਾਬਕ ਅਲਬਰਟਾ ਦੀਆਂ ਚੋਣਾਂ ਵਾਲੇ ਰੌਬਿਨ ਬੈੱਲ ਦਾ ਕਹਿਣਾ ਹੈ ਕਿ ਅਗਲੇ 10 ਦਿਨਾਂ ਵਿੱਚ ਸ਼ਹਿਰ ਦੀਆਂ ਘੱਟੋ-ਘੱਟ ਦੋ ਰਾਈਡਿੰਗਾਂ ਵਿੱਚ ਮੁੜ ਗਿਣਤੀ ਹੋਵੇਗੀ। ਦੱਸ ਦਈਏ ਕਿ ਅਧਿਕਾਰਤ ਚੋਣ ਨਤੀਜੇ 8 ਜੂਨ ਨੂੰ ਐਲਾਨੇ ਜਾਣ ਦੀ ਉਮੀਦ ਹੈ। ਚੋਣ ਨਤੀਜਿਆਂ ਵਿਚ ਕੈਲਗਰੀ-ਅਕਾਡੀਆ ਨੂੰ ਸਿਰਫ਼ ਸੱਤ ਵੋਟਾਂ ਨਾਲ ਵੱਖ ਕਰ ਦਿੱਤਾ ਗਿਆ ਸੀ, ਜਿਸ ਨਾਲ ਐਨਡੀਪੀ ਨੇਤਾ ਡਾਇਨਾ ਬੈਟਨ ਅੱਗੇ ਸੀ। ਇਸ ਤੋਂ ਬਾਅਦ ਕੈਲਗਰੀ-ਗਲੇਨਮੋਰ ਦੀ ਦੌੜ 30 ਵੋਟਾਂ ਨਾਲ ਸੀ। ਐਨਡੀਪੀ ਦੇ ਨਾਗਵਾਨ ਅਲ-ਗੁਨੇਦ ਨੇ ਉਸ ਰਾਈਡਿੰਗ ਵਿੱਚ ਮੌਜੂਦਾ ਯੂਸੀਪੀ ਮੰਤਰੀ ਵਿਟਨੀ ਇਸਿਕ ਨੂੰ ਹਰਾਇਆ। ਇਸ ਤੋਂ ਬਿਨਾਂ ਉਤਰੀ ਕੈਲਗਰੀ ਵਿਚ 113-ਵੋਟਾਂ ਦੇ ਫਰਕ ਨਾਲ ”3P ਨੇ ਚੋਣ ਜਿੱਤੀ। ਕੈਲਗਰੀ ਨਾਰਥ-ਵੈਸਟ ਵਿਚ 149 ਵੋਟਾਂ ਦੇ ਫਰਕ ਨਾਲ ਰਾਜਨ ਸਾਹਨੀ ਨੂੰ ਲੀਡ ਮਿਲੀ। ਕੈਲਗਰੀ-ਫੁਥਹਿਲਜ਼ ਅਤੇ ਕੈਲਗਰੀ-ਐਜਮਾਂਟ ਵਿਚ ਦੋਵੇਂ ਪਾਰਟੀਆਂ ਆਹਮੋ ਸਾਹਮਣੇ ਰਹੀਆਂ। ਇਲੈਕਸ਼ਨਜ਼ ਅਲਬਰਟਾ ਮੁਤਾਬਕ ਜਿਨ੍ਹਾਂ ਡਿਵੀਜ਼ਨਾਂ ਵਿੱਚ ਲੀਡਰ ਅਤੇ ਉਪ ਜੇਤੂ ਵਿਚਕਾਰ ਅੰਤਰ 100 ਜਾਂ ਇਸ ਤੋਂ ਘੱਟ ਹੁੰਦਾ ਹੈ, ਰਿਟਰਨਿੰਗ ਅਫ਼ਸਰ ਚੋਣ ਵਾਲੇ ਦਿਨ, ਮੋਬਾਈਲ ਵੋਟਿੰਗ ਅਤੇ ਵਿਸ਼ੇਸ਼ ਬੈਲਟ ਦੀ ਪੂਰੀ ਪੁਨਰ-ਗਣਨਾ ਕਰੇਗਾ। ਬੈੱਲ ਨੇ ਕਿਹਾ ਕਿ ਕੈਲਗਰੀ-ਅਕੇਡੀਆ ਅਤੇ ਕੈਲਗਰੀ-ਗਲੇਨਮੋਰ ਵਿੱਚ ਅਜਿਹਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ 101 ਵੋਟਾਂ ਜਾਂ ਇਸ ਤੋਂ ਵੱਧ ਦਾ ਅੰਤਰ ਹੈ, ਰਿਟਰਨਿੰਗ ਅਫ਼ਸਰ ਵੋਟਾਂ ਦੇ ਸਾਰੇ ਸਟੇਟਮੈਂਟਾਂ, ਰੱਦ ਹੋਈਆਂ ਬੈਲਟਾਂ ਅਤੇ ਇਤਰਾਜ਼ ਵਾਲੀਆਂ ਬੈਲਟਾਂ ਦੀ ਸਮੀਖਿਆ ਕਰੇਗਾ।