ਬੰਗਲਾਦੇਸ ਖ਼ਿਲਾਫ਼ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤੀ ਟੀਮ 1 ਵਿਕਟ ਨਾਲ ਹਾਰ ਗਈ। ਬੰਗਲਾਦੇਸ਼ ਨੇ ਆਖਰੀ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਤੋਂ ਮੈਚ ਖੋਹ ਲਿਆ। ਅਜੇ ਹਾਰ ਦਾ ਗ਼ਮ ਗਿਆ ਨਹੀਂ ਕਿ ਰੋਹਿਤ ਐਂਡ ਕੰਪਨੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਦਰਅਸਲ ICC ਨੇ ਟੀਮ ਦੇ ਖਿਡਾਰੀਆਂ ਨੂੰ ਹੌਲੀ ਓਵਰ ਸਪੀਡ ਲਈ ਜੁਰਮਾਨਾ ਲਾਇਆ ਹੈ।
ਦਰਅਸਲ ਐਤਵਾਰ ਨੂੰ ਮੀਰਪੁਰ 'ਚ ਪਹਿਲੇ ਵਨਡੇ 'ਚ ਭਾਰਤ 'ਤੇ ਹੌਲੀ ਓਵਰ ਸਪੀਡ ਲਈ ਮੈਚ ਫੀਸ ਦਾ 80 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਮੈਚ ਰੈਫਰੀਆਂ ਦੇ ਅਮੀਰਾਤ ਆਈਸੀਸੀ ਏਲੀਟ ਪੈਨਲ ਦੇ ਰੰਜਨ ਮਦੁਗਲੇ ਨੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ 'ਤੇ ਜੁਰਮਾਨਾ ਲਗਾਉਣ ਦਾ ਫੈਸਲਾ ਕੀਤਾ। ਮੈਚ ਰੈਫਰੀ ਮੁਤਾਬਕ ਭਾਰਤੀ ਟੀਮ ਨੇ ਨਿਰਧਾਰਤ ਸਮੇਂ ਤੋਂ ਚਾਰ ਓਵਰ ਘੱਟ ਗੇਂਦਬਾਜ਼ੀ ਕੀਤੀ।