Sports

ਭਾਰਤ ਨੇ ਜਿੱਤਿਆ ਇੰਟਰਕਾਂਟੀਨੈਂਟਲ ਕੱਪ 2023

  • Punjabi Bulletin
  • Jun 18, 2023
ਭਾਰਤ ਨੇ ਜਿੱਤਿਆ ਇੰਟਰਕਾਂਟੀਨੈਂਟਲ ਕੱਪ 2023
  • 266 views

ਭੁਬਨੇਸ਼ਵਰ-ਭਾਰਤ ਇੰਟਰਕਾਂਟੀਨੈਂਟਲ ਕੱਪ 2023 ਵਿਚ ਜਿੱਤ ਪ੍ਰਾਪਤ ਕਰਕੇ ਦੂਜੀ ਵਾਰ ਇਹ ਖਿਤਾਬ ਜਿੱਤ ਗਿਆ ਹੈ। ਜਾਣਕਾਰੀ ਮੁਤਾਬਕ ਭਾਰਤ ਕਪਤਾਨ ਸੁਨੀਲ ਛੇਤਰੀ ਤੇ ਲੱਲੀਂਜੁਆਲਾ ਛਾਂਗਤੇ ਦੇ ਦਮ ’ਤੇ ਇੰਟਰਕਾਂਟੀਨੈਂਟਲ ਕੱਪ ਦਾ ਚੈਂਪੀਅਨ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਇੰਟਰਕਾਂਟੀਨੈਂਟਲ ਕੱਪ ਦੇ ਫਾਈਨਲ ਵਿਚ ਲਿਬਨਾਨ ਨੂੰ 2-0 ਨਾਲ ਹਰਾ ਕੇ ਇੰਟਰਕਾਂਟੀਨੈਂਟਲ ਕੱਪ ਟਰਾਫੀ ਜਿੱਤੀ। ਇਸ ਤੋਂ ਪਹਿਲਾਂ 2018 ਵਿਚ ਭਾਰਤ ਨੇ ਉਦਘਾਟਨੀ ਟੂਰਨਾਮੈਂਟ ਵਿਚ ਕੀਨੀਆ ਨੂੰ ਹਰਾ ਕੇ ਟਰਾਫੀ ਜਿੱਤੀ ਸੀ। 2019 ਵਿਚ ਭਾਰਤ ਚੌਥੇ ਤੇ ਆਖ਼ਰੀ ਸਥਾਨ ’ਤੇ ਰਿਹਾ ਸੀ। ਇਸ ਮੁਕਾਬਲੇ ਦੇ ਪਹਿਲੇ ਅੱਧ ਵਿਚ ਭਾਰਤ ਨੇ 58 ਫ਼ੀਸਦੀ ਗੇਂਦ ਆਪਣੇ ਕਬਜ਼ੇ ’ਚ ਰੱਖੀ ਪਰ ਲਿਬਨਾਨ ਨੇ ਸੱਤ ਸ਼ਾਟ ਲਾਏ ਜਦਕਿ ਦੂਜਾ ਅੱਧ ਸ਼ੁਰੂ ਹੋਣ ਤੋਂ ਬਾਅਦ ਖੇਡ ਬਦਲੀ। ਸਰਗਰਮ ਖਿਡਾਰੀਆਂ ਵਿਚ ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਦੇ ਮਾਮਲੇ ਇੰਟਰਕਾਂਟੀਨੈਂਟਲ ਕੱਪ ਦੇ ਫਾਈਨਲ ’ਚ ਵਿਚ ਤੀਜੇ ਸਥਾਨ ’ਤੇ ਕਾਬਜ ਛੇਤਰੀ ਨੇ ਪਹਿਲਾ ਅੱਧ ਗੋਲਰਹਿਤ ਡਰਾਅ ਰਹਿਣ ਤੋਂ ਬਾਅਦ ਮੈਚ ਦੇ 46ਵੇਂ ਮਿੰਟ ਵਿਚ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ 87ਵਾਂ ਗੋਲ ਕੀਤਾ। ਕਲਿੰਗਾ ਸਟੇਡੀਅਮ ’ਚ ਭਾਰਤ ਨੇ 66ਵੇਂ ਮਿੰਟ ਵਿਚ ਆਪਣੀ ਬੜ੍ਹਤ ਨੂੰ ਦੁੱਗਣਾ ਕੀਤਾ ਜਦ ਛਾਂਗਤੇ ਨੇ ਸ਼ਾਨਦਾਰ ਗੋਲ ਕਰਦੇ ਹੋਏ ਵਿਰੋਧੀ ਟੀਮ ਨੂੰ ਹੈਰਾਨ ਕਰ ਦਿੱਤਾ। 


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026