ਆਸਟਰੇਲੀਆ-ਬੱਲੇਬਾਜ਼ ਡੇਵਿਡ ਵਾਰਨਰ ਜੋ ਕਿ ਆਸਟਰੇਲੀਆ ਦੇ ਚੋਟੀ ਦੇ ਖਿਡਾਰੀਆਂ ਵਿਚੋਂ ਇਕ ਹੈ ਨੇ ਕਿਹਾ ਕਿ ਉਹ ਭਾਰਤ ’ਚ ਅਗਲੇ ਸਾਲ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ’ਚ ਖੇਡਣ ਲਈ ਵਚਨਬੱਧ ਹੈ ਪਰ ਜੇਕਰ ਟੀਮ ਮੈਨੇਜਮੈਂਟ ਕਹਿੰਦੀ ਹੈ ਕਿ ਸੰਨਿਆਸ ਲੈਣ ਦਾ ਸਮਾਂ ਆ ਗਿਆ ਹੈ ਤਾਂ ਉਹ ਅਜਿਹਾ ਕਰੇਗਾ| ਇਸ 36 ਸਾਲਾ ਬੱਲੇਬਾਜ਼ ਨੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਕ੍ਰਿਕਟ ਮੈਚ ’ਚ ਦੋਹਰਾ ਸੈਂਕੜਾ ਲਗਾ ਕੇ ਫਾਰਮ ’ਚ ਵਾਪਸੀ ਕੀਤੀ| ਦਸ ਦਈਏ ਕਿ ਵਾਰਨਰ ਮੰਗਲਵਾਰ ਨੂੰ ਆਪਣੇ 100ਵੇਂ ਟੈਸਟ ਮੈਚ ’ਚ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ 10ਵੇਂ ਬੱਲੇਬਾਜ਼ ਬਣ ਗਏ ਹਨ|