ਜਰਮਨੀ-ਭਾਰਤੀ ਮਹਿਲਾ ਹਾਕੀ ਟੀਮ ਨੂੰ ਜਰਮਨੀ ਦੀ ਟੀਮ ਨੇ ਹਰਾ ਕੇ ਜਿੱਤ ਹਾਸਲ ਕੀਤੀ। ਜਾਣਕਾਰੀ ਮੁਤਾਬਕ ਜਰਮਨੀ ਖ਼ਿਲਾਫ਼ ਪਹਿਲੇ ਮੈਚ ਵਿੱਚ 1-4 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਜਰਮਨੀ ਖ਼ਿਲਾਫ਼ ਦੂਸਰਾ ਮੁਕਾਬਲਾ ਅੱਜ ਖੇਡੇਗੀ। ਮੈਚ ਦੌਰਾਨ ਵੈਸ਼ਨਵੀ ਵਿੱਟਲ ਫਾਲਕੇ ਨੇ 29ਵੇਂ ਮਿੰਟ ਵਿੱਚ ਭਾਰਤ ਲਈ ਇਕਲੌਤਾ ਗੋਲ ਦਾਗ਼ਿਆ। ਜਰਮਨੀ ਵੱਲੋਂ ਨਾਈਕੀ ਲੋਰੇਂਜ਼ (ਛੇਵੇਂ ਤੇ 59ਵੇਂ ਮਿੰਟ) ਅਤੇ ਜੈਟੀ ਫਲੈਸ਼ਟਜ਼ (14ਵੇਂ ਤੇ 43ਵੇਂ ਮਿੰਟ) ਨੇ ਦੋ-ਦੋ ਗੋਲ ਕੀਤੇ। ਟੀਮ ਨੇ ਇਸ ਦੌਰਾਨ ਭਾਰਤੀ ਡਿਫੈਂਸ ’ਚ ਸੰਨ੍ਹ ਲਾਉਂਦਿਆਂ ਦੋ ਗੋਲ ਦਾਗ਼ੇ। ਨਾਈਕੀ ਨੇ ਛੇਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ, ਜਦੋਂਕਿ ਜੈਟੀ ਨੇ ਪੈਨਲਟੀ ਸਟਰੋਕ ਨੂੰ ਗੋਲਾਂ ਵਿੱਚ ਬਦਲਿਆ। ਇਸ ਦੌਰਾਨ ਭਾਰਤੀ ਟੀਮ ਨੂੰ ਵੀ 11ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ, ਪਰ ਉਹ ਇਸ ਦਾ ਫ਼ਾਇਦਾ ਨਹੀਂ ਉਠਾ ਸਕੀ। ਭਾਰਤੀ ਟੀਮ ਨੇ ਦੂਸਰੇ ਕੁਆਰਟਰ ਵਿੱਚ ਚੰਗੀ ਵਾਪਸੀ ਕੀਤੀ। ਇਸ ਦੌਰਾਨ ਖਿਡਾਰੀਆਂ ਦਰਮਿਆਨ ਚੰਗਾ ਤਾਲਮੇਲ ਦਿਖਾਈ ਦਿੱਤਾ। ਵੈਸ਼ਨਵੀ ਨੇ 29ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤੀ ਟੀਮ ’ਤੇ ਦਬਾਅ ਘੱਟ ਕੀਤਾ।