ਨਵੀਂ ਦਿੱਲੀ-ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਦੇ ਟਰਾਇਲ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਚ ਲਏ ਗਏ। ਜਾਣਕਾਰੀ ਮੁਤਾਬਕ ਏਸ਼ੀਆਈ ਖੇਡਾਂ ਦੇ ਦੂਜੇ ਦਿਨ ਸੀਨੀਅਰ ਭਾਰਤੀ ਕੁਸ਼ਤੀ ਟੀਮ ਦੇ ਟਰਾਇਲਾਂ ’ਚ ਹਰਿਆਣਵੀਆਂ ਦਾ ਦਬਦਬਾ ਰਿਹਾ। ਜ਼ਿਕਰਯੋਗ ਹੈ ਕਿ ਔਰਤਾਂ ਤੋਂ ਬਾਅਦ ਫ੍ਰੀ ਸਟਾਈਲ ਵਰਗ ਦੇ ਟਰਾਇਲ ਵਿਚ ਸਾਰੇ ਛੇ ਭਾਰ ਵਰਗਾਂ ਵਿਚ ਹਰਿਆਣਾ ਦੇ ਖਿਡਾਰੀਆਂ ਦੀ ਚੋਣ ਹੋਈ ਹੈ। ਖੇਡਾਂ ਲਈ ਚੁਣੀ ਗਈ 18 ਮੈਂਬਰੀ ਟੀਮ ਵਿਚ ਪੰਜਾਬ ਤੋਂ ਇਕਲੌਤੇ ਨਰਿੰਦਰ ਚੀਮਾ ਹਨ ਜੋ ਸੂਬੇ ਦੀ ਨੁਮਾਇੰਦਗੀ ਕਰਨਗੇ। ਇਸ ਦੇ ਨਾਲ ਹੀ ਹਰਿਆਣਾ ਦੇ 17 ਖਿਡਾਰੀਆਂ ਨੇ ਆਪਣੀ ਜਗ੍ਹਾ ਬਣਾਈ ਹੈ। ਦੱਸ ਦਈਏ ਕਿ ਅਮਨ (ਝੱਜਰ, 57 ਕਿਲੋ), ਵਿਸ਼ਾਲ (ਝੱਜਰ, 65), ਯਸ਼ (ਸੋਨੀਪਤ, 74), ਦੀਪਕ ਪੂਨੀਆ (ਝੱਜਰ, 86), ਵਿੱਕੀ (ਹਿਸਾਰ, 97) ਅਤੇ ਸੁਮਿਤ (ਝੱਜਰ, 125) ਨੂੰ ਫ੍ਰੀਸਟਾਈਲ ਵਰਗ ਵਿੱਚ ਅਤੇ ਔਰਤਾਂ ਦੇ ਵਰਗ ਵਿਚ ਪੂਜਾ (ਰੋਹਤਕ, 50 ਕਿਲੋ), ਅਖਰੀਵਾਲ (ਹਿਸਾਰ, 53), ਮਾਨਸੀ (ਰੋਹਤਕ, 57), ਸੋਨਮ (ਸੋਨੀਪਤ, 62), ਰਾਧਿਕਾ (ਹਿਸਾਰ, 68), ਕਿਰਨ (ਹਿਸਾਰ, 76) ਸ਼ਾਮਲ ਹਨ।