ਨਵੀਂ ਦਿੱਲੀ-ਅਗਲੇ ਮਹੀਨੇ ਏਸ਼ੀਆਈ ਚੈਂਪੀਅਨਜ਼ ਟਰਾਫੀ ਚੇਨਈ ਵਿੱਚ ਹੋਣ ਜਾ ਰਹੀ ਹੈ ਜਿਸ ਵਿਚ ਲਲਿਤ ਕੁਮਾਰ ਉਪਾਧਿਆਏ 18 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਵਿੱਚੋਂ ਬਾਹਰ ਕੀਤੇ ਪੰਜ ਮੋਹਰੀ ਖਿਡਾਰੀਆਂ ਵਿੱਚੋਂ ਇੱਕ ਹੈ। ਜਾਣਕਾਰੀ ਮੁਤਾਬਕ ਲਲਿਤ ਤੋਂ ਇਲਾਵਾ ਅਭਿਸ਼ੇਕ, ਪਵਨ, ਦਿਲਪ੍ਰੀਤ ਸਿੰਘ ਅਤੇ ਸਿਮਰਨਜੀਤ ਸਿੰਘ ਨੂੰ ਟੀਮ ’ਚ ਜਗ੍ਹਾ ਨਹੀਂ ਦਿੱਤੀ ਗਈ ਹੈ। ਏਸ਼ੀਅਨ ਚੈਂਪੀਅਨਜ਼ ਟਰਾਫੀ 3 ਤੋਂ 12 ਅਗਸਤ ਤੱਕ ਚੇਨਈ ਦੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਵਿਚ ਹੋਵੇਗੀ। ਇਸ ਵਿਚ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਟੀਮ ਦੀ ਅਗਵਾਈ ਕਰੇਗਾ, ਜਦਕਿ ਮਿਡਫੀਲਡਰ ਹਾਰਦਿਕ ਸਿੰਘ ਟੀਮ ਦਾ ਉਪ ਕਪਤਾਨ ਹੋਵੇਗਾ। ਮਨਪ੍ਰੀਤ ਸਿੰਘ ਦੀ ਮਿਡਫੀਲਡ ਵਿੱਚ ਵਾਪਸੀ ਹੋਵੇਗੀ। ਟੂਰਨਾਮੈਂਟ ਦੇ ਪੂਲ ਪੜਾਅ ਵਿੱਚ ਭਾਰਤ ਦਾ ਸਾਹਮਣਾ ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਾਪਾਨ ਅਤੇ ਚੀਨ ਨਾਲ ਹੋਵੇਗਾ। ਦੱਸ ਦਈਏ ਕਿ ਏਸ਼ੀਅਨ ਖੇਡਾਂ ਭਾਰਤੀ ਹਾਕੀ ਲਈ 2024 ਪੈਰਿਸ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਵੀ ਹੈ।