Sports

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਟਰਾਇਲ 25-26 ਨੂੰ

  • Punjabi Bulletin
  • Aug 15, 2023
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਟਰਾਇਲ 25-26 ਨੂੰ
  • 228 views

ਨਵੀਂ ਦਿੱਲੀ-ਪਟਿਆਲਾ ਵਿੱਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਟਰਾਇਲ 25 ਅਤੇ 26 ਅਗਸਤ ਨੂੰ ਹੋਵੇਗਾ, ਜਿਸ ਵਿੱਚ ਕਿਸੇ ਵੀ ਪਹਿਲਵਾਨ ਨੂੰ ਕੋਈ ਛੋਟ ਨਹੀਂ ਮਿਲੇਗੀ। ਜਾਣਕਾਰੀ ਮੁਤਾਬਕ ਏਸ਼ੀਆਈ ਖੇਡਾਂ ਦੇ ਟਰਾਇਲ ਵਿੱਚ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੂੰ ਦਿੱਤੀ ਗਈ ਛੋਟ ਨਾਲ ਬਹੁਤ ਹੰਗਾਮਾ ਹੋਇਆ ਸੀ ਅਤੇ ਕੁਸ਼ਤੀ ਜਗਤ ਦੇ ਜ਼ਿਆਦਾਤਰ ਲੋਕਾਂ ਨੇ ਐਡਹਾਕ ਕਮੇਟੀ ਦੇ ਇਸ ਫ਼ੈਸਲੇ ਦੀ ਆਲੋਚਨਾ ਕੀਤੀ ਸੀ। ਕਮੇਟੀ ਨੇ 16-24 ਸਤੰਬਰ ਤੱਕ ਬੈਲਗਰੇਡ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਟਰਾਇਲ ਵਿੱਚ ਕਿਸੇ ਵੀ ਪਹਿਲਵਾਨ ਨੂੰ ਛੋਟ ਨਾ ਦੇਣ ਦਾ ਐਲਾਨ ਕੀਤਾ ਹੈ। ਵਿਸ਼ਵ ਚੈਂਪੀਅਨਸ਼ਿਪ ਲਈ ਖਿਡਾਰੀਆਂ ਦੀ ਚੋਣ ਲਈ ਤੈਅ ਮਾਪਦੰਡਾਂ ਵਿੱਚ ਐਡਹਾਕ ਕਮੇਟੀ ਨੇ ਕਿਹਾ, ‘‘2022 ਅਤੇ 2023 ਵਿੱਚ ਹੋਈਆਂ ਸਾਰੀਆਂ ਕੌਮਾਂਤਰੀ/ਰੈਂਕਿੰਗ/ਏਸ਼ਿਆਈ/ਵਿਸ਼ਵ ਚੈਂਪੀਅਨਸ਼ਿਪ/ਰਾਸ਼ਟਰਮੰਡਲ ਖੇਡਾਂ ਦੇ ਤਗ਼ਮਾ ਜੇਤੂ ਅਤੇ ਹਿੱਸਾ ਲੈਣ ਵਾਲਿਆਂ ਤੋਂ ੲ?ਲਾਵਾ 2021 ਟੋਕੀਓ ਓਲੰਪਿਕ ਖੇਡਾਂ ’ਚ ਹਿੱਸਾ ਲੈਣ ਵਾਲੇ ਵੀ ਇਸ ਟਰਾਇਲ ਵਿੱਚ ਸ਼ਾਮਲ ਹੋ ਸਕਦੇ ਹਨ।’’ ਬਜਰੰਗ ਅਤੇ ਵਿਨੇਸ਼ ਨੇ ਹੁਣ ਤੱਕ ਇਸ ਟਰਾਇਲ ਵਿੱਚ ਸ਼ਾਮਲ ਹੋਣ ਦਾ ਮਨ ਨਹੀਂ ਬਣਾੲ?ਆ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ 23 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਹਾਂਗਜ਼ਾਊ ਏਸ਼ਿਆਈ ਖੇਡਾਂ ਬਹੁਤ ਨੇੜੇ ਹਨ। ਵਿਸ਼ਵ ਚੈਂਪੀਅਨਸ਼ਿਪ 2024 ਪੈਰਿਸ ਓਲੰਪਿਕ ਲਈ ਪਹਿਲਾ ਕੁਆਲੀਫਾਇੰਗ ਮੁਕਾਬਲਾ ਹੈ। ਖਿਡਾਰੀਆਂ ਦੇ ਨਾਮ ਭੇਜਣ ਦੀ ਆਖ਼ਰੀ ਤਰੀਕ 16 ਅਗਸਤ ਹੈ ਪਰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਚੋਣਾਂ ਨੂੰ ਲੈ ਕੇ ਬੇਭਰੋਸਗੀ ਕਾਰਨ ਸਮਾਂ ਸੀਮਾ ਵਧਾਉਣ ਦੀ ਭਾਰਤ ਦੀ ਮੰਗ ਨੂੰ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਨੇ ਸੰਵਿਧਾਨਕ ਤੌਰ ’ਤੇ ਸਵੀਕਾਰ ਕਰ ਲਿਆ ਹੈ। ਐਡਹਾਕ ਕਮੇਟੀ ਇਸ ਤੋਂ ਪਹਿਲਾਂ 10 ਅਗਸਤ ਨੂੰ ਟਰਾਇਲ ਕਰਵਾਉਣਾ ਚਾਹੁੰਦੀ ਸੀ ਪਰ 12 ਅਗਸਤ ਨੂੰ ਡਬਲਿਊਐੱਫਆਈ ਦੀਆਂ ਚੋਣਾਂ ਦੇ ਮੱਦੇਨਜ਼ਰ ਉਸ ਨੇ ਆਪਣਾ ਫ਼ੈਸਲਾ ਵਾਪਸ ਲੈ ਲਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 11 ਅਗਸਤ ਨੂੰ ਇਨ੍ਹਾਂ ਚੋਣਾਂ ’ਤੇ ਰੋਕ ਲਗਾ ਦਿੱਤੀ ਅਤੇ ਮਾਮਲੇ ਦੀ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ।

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026