Sports

ਮਹਿਲਾ ਫੁੱਟਬਾਲ ਮੈਚ ਵਿੱਚ ਸਪੇਨ ਨੇ ਇੰਗਲੈਂਡ ਨੂੰ 1-0 ਨਾਲ ਹਰਾਇਆ

  • Punjabi Bulletin
  • Aug 20, 2023
ਮਹਿਲਾ ਫੁੱਟਬਾਲ ਮੈਚ ਵਿੱਚ ਸਪੇਨ ਨੇ ਇੰਗਲੈਂਡ ਨੂੰ 1-0 ਨਾਲ ਹਰਾਇਆ
  • 229 views

ਸਿਡਨੀ-ਬੀਤੇ ਦਿਨੀਂ ਹੋਏ ਮੈਚ ਦੌਰਾਨ ਸਪੇਨ ਇੰਗਲੈਂਡ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਫੀਫਾ ਮਹਿਲਾ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਣ ਵਿੱਚ ਸਫਲ ਰਿਹਾ। ਜਾਣਕਾਰੀ ਮੁਤਾਬਕ ਸਪੇਨ ਨੇ ਖਿਡਾਰੀਆਂ ਦੀ ਬਗਾਵਤ ਦੇ ਇਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਇਹ ਖ਼ਿਤਾਬ ਜਿੱਤਿਆ। ਸਪੇਨ ਦੇ ਪਹਿਲੇ ਵੱਡੇ ਕੌਮਾਂਤਰੀ ਖ਼ਿਤਾਬ ਨੇ ਉਸ ਨੂੰ 2007 ਵਿੱਚ ਜਰਮਨੀ ਤੋਂ ਬਾਅਦ ਮਹਿਲਾ ਫੁਟਬਾਲ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਯੂਰਪੀ ਟੀਮ ਵੀ ਬਣਾ ਦਿੱਤਾ। ਕਾਰਮੋਨਾ ਨੇ ਮੈਚ ਦੇ 29ਵੇਂ ਮਿੰਟ ਵਿੱਚ ਖੱਬੇ ਪੈਰ ਨਾਲ ਸ਼ਾਟ ਮਾਰਿਆ ਜਿਸ ਨੂੰ ਇੰਗਲੈਂਡ ਦੀ ਗੋਲਕੀਪਰ ਮੈਰੀ ਅਰਪਸ ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਗੋਲ ਵਿੱਚ ਜਾਣ ਤੋਂ ਰੋਕਣ ਵਿੱਚ ਅਸਫਲ ਰਹੀ। ਜਸ਼ਨ ਮਨਾਉਂਦੇ ਹੋਏ ਕਾਰਮੋਨਾ ਨੇ ਆਪਣੀ ਜਰਸੀ ਉਠਾ ਲਈ, ਜਿਸ ਦੇ ਹੇਠਾਂ ਉਸ ਦੀ ਸ਼ਰਟ ’ਤੇ ‘ਮਰਚੀ’ ਲਿਖਿਆ ਸੀ ਜੋ ਉਸ ਦੇ ਪੁਰਾਣੇ ਸਕੂਲ ਦਾ ਨਾਮ ਹੈ।ਕਾਰਮੋਨਾ ਨੇ ਸਵੀਡਨ ਖ਼?ਲਾਫ਼ ਸੈਮੀ ਫਾਈਨਲ ਵਿੱਚ ਸਪੇਨ ਦੀ 2-1 ਦੀ ਜਿੱਤ ਦੌਰਾਨ ਵੀ 89ਵੇਂ ਮਿੰਟ ਵਿੱਚ ਜੇਤੂ ਗੋਲ ਕੀਤਾ ਸੀ। ਕਾਰਮੋਨਾ ਇਸ ਦੇ ਨਾਲ ਹੀ 2015 ਵਿੱਚ ਕਾਰਲੀ ਲੌਇਡ ਤੋਂ ਬਾਅਦ ਸੈਮੀ ਫਾਈਨਲ ਅਤੇ ਫਾਈਨਲ ’ਚ ਗੋਲ ਕਰਨ ਵਾਲੀ ਪਹਿਲੀ ਮਹਿਲਾ ਖਿਡਾਰੀ ਬਣੀ। ਸਪੇਨ ਕੋਲ 68ਵੇਂ ਮਿੰਟ ਵਿੱਚ ਲੀਡ ਦੁੱਗਣੀ ਕਰਨ ਦਾ ਮੌਕਾ ਸੀ ਪਰ ਮੈਚ 1-0 ਨਾਲ ਹੀ ਖ਼ਤਮ ਹੋਇਆ।  

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026