Sports

ਇੱਕ ਵਾਰ ਫੇਰ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗ਼ਾ

  • Punjabi Bulletin
  • Aug 27, 2023
ਇੱਕ ਵਾਰ ਫੇਰ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗ਼ਾ
  • 158 views

ਬੁਡਾਪੇਸਟ-ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਇਕ ਵਾਰ ਫੇਰ ਨੀਰਜ ਚੋਪੜਾ ਨੇ ਸੋਨ ਤਮਗ਼ਾ ਜਿੱਤਿਆ। ਜਾਣਕਾਰੀ ਮੁਤਾਬਕ ਪੁਰਸ਼ਾਂ ਦੇ ਜੈਵਲਿਨ ਮੁਕਾਬਲੇ ਵਿਚ ਨੀਰਜ ਨੇ 88.17 ਮੀਟਰ ਦੇ ਥਰੋਅ ਨਾਲ ਸਕੋਰ ਬਣਾਇਆ। ਜੈਵਲਿਨ ਥਰੋਅ ਦੇ ਫਾਈਨਲ ਵਿਚ ਭਾਰਤ ਦਾ ਅਜਿਹਾ ਦਬਦਬਾ ਸੀ ਕਿ ਚੋਟੀ ਦੇ ਛੇ ਵਿਚੋਂ ਤਿੰਨ ਖਿਡਾਰੀ ਭਾਰਤ ਦੇ ਸਨ ਅਤੇ ਪਹਿਲੀ ਵਾਰ ਕਿਸੇ ਵਿਸ਼ਵ ਚੈਂਪੀਅਨਸ਼ਿਪ ਵਿਚ ਚੋਟੀ ਦੇ ਅੱਠ ਵਿਚ ਤਿੰਨ ਭਾਰਤੀ ਸਨ। ਕਿਸ਼ੋਰ ਜੇਨਾ ਐਤਵਾਰ ਦੇਰ ਫਾਈਨਲ ਵਿਚ 84.77 ਮੀਟਰ ਦੇ ਨਿੱਜੀ ਸਰਬੋਤਮ ਥਰੋਅ ਨਾਲ ਪੰਜਵੇਂ ਸਥਾਨ ’ਤੇ ਰਹੇ। ਜਦਕਿ ਡੀਪੀ ਮਨੂ ਸਰਬੋਤਮ ਥਰੋਅ 84.14 ਮੀਟਰ ਸੀ। 25 ਸਾਲਾ ਚੋਪੜਾ ਨੇ ਪਹਿਲੀ ਕੋਸ਼ਿਸ਼ ’ਚ ਫਾਊਲ ਹੋਣ ਤੋਂ ਬਾਅਦ ਦੂਜੇ ’ਚ ਸੱਭ ਤੋਂ ਵਧੀਆ ਥਰੋਅ ਕੀਤਾ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 87.82 ਮੀਟਰ ਨਾਲ ਚਾਂਦੀ ਅਤੇ ਚੈੱਕ ਗਣਰਾਜ ਦੇ ਜੈਕਬ ਵੈਲੇਸ਼ ਨੇ 86.67 ਮੀਟਰ ਦੇ ਸਰਬੋਤਮ ਥਰੋਅ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ। ਦੱਸ ਦੇਈਏ ਕਿ ਨੀਰਜ ਚੋਪੜਾ ਟੋਕੀਉ ਵਿਚ 2021 ਓਲੰਪਿਕ ਵਿਚ ਐਥਲੈਟਿਕਸ ਵਿਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਸਨ। ਹੁਣ ਚੋਪੜਾ ਦੇ ਨਾਂਅ ਖੇਡ ਦੇ ਸਾਰੇ ਖਿਤਾਬ ਹਨ। ਉਨ੍ਹਾਂ ਨੇ ਏਸ਼ੀਅਨ ਖੇਡਾਂ (2018), ਰਾਸ਼ਟਰਮੰਡਲ ਖੇਡਾਂ (2018) ਦੇ ਸੋਨ ਤਗਮੇ ਤੋਂ ਇਲਾਵਾ ਚਾਰ ਡਾਇਮੰਡ ਲੀਗ ਖਿਤਾਬ ਅਤੇ ਡਾਇਮੰਡ ਲੀਗ ਚੈਂਪੀਅਨਜ਼ ਟਰਾਫੀ ਜਿੱਤੀ ਸੀ। 


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026