Sports

ਇੱਕ ਰੋਜ਼ਾ ਮੈਚਾਂ ਦੀ ਦੂਸਰੀ ਲੜੀ ’ਤੇ ਕੀਤਾ ਭਾਰਤ ਨੇ ਕਬਜ਼ਾ

  • Punjabi Bulletin
  • Sep 24, 2023
ਇੱਕ ਰੋਜ਼ਾ ਮੈਚਾਂ ਦੀ ਦੂਸਰੀ ਲੜੀ ’ਤੇ ਕੀਤਾ ਭਾਰਤ ਨੇ ਕਬਜ਼ਾ
  • 166 views

ਇੰਦੌਰ-ਭਾਰਤ ਅਤੇ ਆਸਟਰੇਲੀਆ ਵਿਚਕਾਰ ਚੱਲ ਰਹੇ ਇੱਕ ਰੋਜ਼ਾ ਮੈਚਾਂ ਦੀ ਦੂਸਰੀ ਲੜੀ ਵਿੱਚ ਭਾਰਤ ਨੇ ਆਸਟਰੇਲੀਆ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਜਾਣਕਾਰੀ ਮੁਤਾਬਕ ਸ਼ੁਭਮਨ ਗਿੱਲ ਤੇ ਸ਼ਰੇਅਸ ਅਈਅਰ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਦੂਸਰੇ ਇੱਕ ਰੋਜ਼ਾ ਮੈਚ ਵਿੱਚ ਆਸਟਰੇਲੀਆ ਨੂੰ ਡਕਵਰਥ ਲੁਇਸ ਪ੍ਰਣਾਲੀ ਤਹਿਤ 99 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਤੇ 2-0 ਨਾਲ ਕਬਜ਼ਾ ਕਰ ਲਿਆ। ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਭਾਰਤ ਨੇ ਪੰਜ ਵਿਕਟਾਂ ’ਤੇ 399 ਦੌੜਾਂ ਦਾ ਰਿਕਾਰਡ ਸਕੋਰ ਬਣਾਇਆ। ਇਸ ਦੇ ਜਵਾਬ ਵਿੱਚ ਆਸਟਰੇਲੀਆ ਦੀ ਟੀਮ ਨੇ ਜਦੋਂ ਨੌਂ ਓਵਰਾਂ ਵਿੱਚ ਦੋ ਵਿਕਟਾਂ ’ਤੇ 56 ਦੌੜਾਂ ਬਣਾਈਆ ਤਾਂ ਮੀਂਹ ਆ ਗਿਆ। ਮੀਂਹ ਰੁਕਣ ਮਗਰੋਂ ਆਸਟਰੇਲੀਆ ਨੂੰ 33 ਓਵਰਾਂ ਵਿੱਚ 317 ਦੌੜਾਂ ਬਣਾਉਣ ਦਾ ਸੋਧਿਆ ਹੋਇਆ ਟੀਚਾ ਦਿੱਤਾ ਗਿਆ ਪਰ ਮਹਿਮਾਨ ਟੀਮ 28.2 ਓਵਰਾਂ ਵਿੱਚ 217 ਦੌੜਾਂ ਹੀ ਬਣਾ ਸਕੀ। ਲੜੀ ਦਾ ਤੀਜਾ ਤੇ ਆਖ਼ਰੀ ਮੈਚ 27 ਸਤੰਬਰ ਨੂੰ ਰਾਜਕੋਟ ’ਚ ਖੇਡਿਆ ਜਾਵੇਗਾ।  


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026