ਨਵੀਂ ਦਿੱਲੀ-ਚੀਨ ਦੇ ਸ਼ਹਿਰ ਹਾਂਗਜ਼ੂ ਵਿੱਚ ਏਸ਼ੀਅਨ ਖੇਡਾਂ 2023 ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਦੌਰਾਨ ਭਾਰਤ ਦੀ ਸੋਮਵਾਰ ਨੂੰ ਦੂਜੇ ਦਿਨ ਦੀ ਸ਼ੁਰੂਆਤ ਚੰਗੀ ਰਹੀ। ਨਿਸ਼ਾਨੇਬਾਜ਼ਾਂ ਨੇ ਇਸ ਵਾਰ ਟੀਮ ਇੰਡੀਆ ਨੂੰ ਪਹਿਲਾ ਸੋਨ ਤਮਗਾ ਦਿਵਾਇਆ। ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਰੁਦਰੰਕੇਸ਼ ਪਾਟਿਲ ਅਤੇ ਦਿਵਯਾਂਸ਼ ਸਿੰਘ ਦੀ ਤਿਕੜੀ ਨੇ ਦੇਸ਼ ਲਈ ਸੋਨ ਤਗਮਾ ਜਿੱਤਿਆ। ਭਾਰਤ ਨੇ ਹੁਣ ਤੱਕ 7 ਤਗਮੇ ਜਿੱਤੇ ਹਨ। ਉਸ ਨੇ ਪਹਿਲੇ ਦਿਨ ਕੁੱਲ 5 ਮੈਡਲ ਹਾਸਲ ਕੀਤੇ। ਸੋਨੇ ਤੋਂ ਬਾਅਦ ਭਾਰਤ ਨੇ ਦੂਜੇ ਦਿਨ ਵੀ ਕਾਂਸੀ ਦਾ ਤਮਗਾ ਜਿੱਤਿਆ। ਜ਼ਿਕਰਯੋਗ ਹੈ ਕਿ ਭਾਰਤ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਵਿਸ਼ਵ ਰਿਕਾਰਡ ਤੋੜਿਆ। ਭਾਰਤ ਨੇ ਚੀਨ ਨੂੰ 1893.7 ਅੰਕਾਂ ਨਾਲ ਪਿੱਛੇ ਛੱਡ ਦਿੱਤਾ। ਚੀਨ ਦੇ 1893.3 ਅੰਕ ਸਨ। ਮੌਜੂਦਾ ਸਥਿਤੀ ’ਤੇ ਨਜ਼ਰ ਮਾਰੀਏ ਤਾਂ ਭਾਰਤ 1893.7 ਅੰਕਾਂ ਨਾਲ ਚੋਟੀ ’ਤੇ ਹੈ। ਕੋਰੀਆ ਦੂਜੇ ਨੰਬਰ ’ਤੇ ਹੈ। ਉਸ ਦੇ 1890.1 ਅੰਕ ਹਨ। ਚੀਨ ਤੀਜੇ ਨੰਬਰ ’ਤੇ ਹੈ। ਉਸ ਦੇ 1888.2 ਅੰਕ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ ਹੁਣ ਤੱਕ ਕੁੱਲ 7 ਤਗਮੇ ਜਿੱਤੇ ਹਨ।