Sports

ਅਥਲੈਟਿਕਸ ’ਚ ਭਾਰਤ ਲਈ ਕਿਰਨ ਬਾਲਿਆਨ ਨੇ ਜਿੱਤਿਆ ਪਹਿਲਾ ਤਗ਼ਮਾ

  • Punjabi Bulletin
  • Sep 29, 2023
ਅਥਲੈਟਿਕਸ ’ਚ ਭਾਰਤ ਲਈ ਕਿਰਨ ਬਾਲਿਆਨ ਨੇ ਜਿੱਤਿਆ ਪਹਿਲਾ ਤਗ਼ਮਾ
  • 214 views

ਹਾਂਗਜ਼ੂ-ਏਸ਼ਿਆਈ ਖੇਡਾਂ ਦੇ ਅੱਜ ਸ਼ੁਰੂ ਹੋਏ ਅਥਲੈਟਿਕਸ ਮੁਕਾਬਲਿਆਂ ’ਚ ਸ਼ਾਟਪੁੱਟ ਮੁਕਾਬਲੇ ’ਚ ਕਿਰਨ ਬਾਲਿਆਨ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਨੂੰ ਪਹਿਲਾ ਤਗ਼ਮਾ ਦਵਾਇਆ ਹੈ। ਜਾਣਕਾਰੀ ਮੁਤਾਬਕ ਮੁਕਾਬਲੇ ਦੌਰਾਨ ਕਿਰਨ (24) ਨੇ ਤੀਜੀ ਕੋਸ਼ਿਸ਼ ’ਚ 17.36 ਮੀਟਰ ਦੂਰ ਗੋਲਾ ਸੁੱਟਿਆ। ਇਸ ਮੁਕਾਬਲੇ ’ਚ ਇੱਕ ਹੋਰ ਭਾਰਤੀ ਖਿਡਾਰਨ ਮਨਪ੍ਰੀਤ ਕੌਰ ਪੰਜਵੇਂ ਸਥਾਨ ’ਤੇ ਰਹੀ। ਇਸੇ ਦੌਰਾਨ ਔਰਤਾਂ ਦੇ 400 ਮੀਟਰ ਦੌੜ ’ਚ ਐਸ਼ਵਰਿਆ ਮਿਸ਼ਰਾ ਨੇ ਦੂਜੀ ਹੀਟ ’ਚ 52.73 ਸਕਿੰਟ ਦਾ ਸਮਾਂ ਕੱਢਦਿਆਂ ਫਾਈਨਲ ਰਾਊਂਡ ਲਈ ਕੁਆਲੀਫਾਈ ਕਰ ਲਿਆ ਹੈ। ਦੂਜੇ ਪਾਸੇ ਪੁਰਸ਼ਾਂ ਦੀ 400 ਮੀਟਰ ਦੌੜ ’ਚ ਮੁਹੰਮਦ ਅਜਮਲ ਨੇ 45.76 ਸਕਿੰਟਾਂ ਦੇ ਸਮੇਂ ਨਾਲ ਹੀਟ ’ਚ ਦੂਜੇ ਸਥਾਨ ’ਤੇ ਰਹਿੰਦਿਆ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਇਸੇ ਦੌਰਾਨ ਔਰਤਾਂ ਦੇ ਹੈਮਰ ਥMਰੋਅ ਮੁਕਾਬਲੇ ’ਚ ਤਾਨਿਆ ਚੌਧਰੀ ਅਤੇ ਰਚਨਾ ਕੁਮਾਰੀ ਸੱਤਵੇਂ ਤੇ ਨੌਵੇਂ ਸਥਾਨ ’ਤੇ ਰਹੀਆਂ। ਇਸ ਤੋਂ ਪਹਿਲਾਂ ਅੱਜ ਸਵੇਰੇ ਔਰਤਾਂ ਅਤੇ ਪੁਰਸ਼ਾਂ ਦੇ 20 ਕਿਲੋਮੀਟਰ ਪੈਦਲ ਚਾਲ ਮੁਕਾਬਲਿਆਂ ’ਚ ਪ੍ਰਿਯੰਕਾ ਗੋਸਵਾਮੀ ਅਤੇ ਵਿਕਾਸ ਸਿੰਘ ਪੰਜਵੇਂ ਸਥਾਨ ’ਤੇ ਰਹੇ।


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026