ਕਲੋਨਾ,: ਡੇਵਿਡ ਈਬੀ ਦੀ ਅਗਵਾਈ ਹੇਠ ਬੀ. ਸੀ. ਦੀ ਨਵੀਂ 27 ਮੈਂਬਰੀ ਵਜ਼ਾਰਤ ਨੇ ਮੰਗਲਵਾਰ ਸਹੁੰ ਚੁੱਕੀ। ਇਸ ਵਿਚ 23 ਕੈਬਨਿਟ ਅਤੇ 4 ਰਾਜ ਮੰਤਰੀ ਸ਼ਾਮਲ ਹਨ। ਨਵੀਂ ਬਣੀ ਇਸ ਵਜ਼ਾਰਤ ਵਿਚ ਪੰਜਾਬੀ ਮੂਲ ਦੇ 5 ਵਿਧਾਇਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਗਰੂਪ ਬਰਾੜ ਨੂੰ ਸਟੇਟ ਫਾਰ ਟਰੇਡ ਮੰਤਰੀ, ਰਚਨਾ ਸਿੰਘ ਨੂੰ ਐਜੂਕੇਸ਼ਨ ਅਤੇ ਚਾਈਲਡ ਕੇਅਰ ਮੰਤਰੀ, ਨਿੱਕੀ ਸ਼ਰਮਾ ਨੂੰ ਆਟਰਨੀ ਜਨਰਲ, ਰਵੀ ਕਾਹਲੋਂ ਨੂੰ ਹਾਊਂਸਿੰਗ ਮੰਤਰੀ ਅਤੇ ਹੈਰੀ ਬੈਂਸ ਨੂੰ ਲੇਬਰ ਮੰਤਰੀ ਦੀ ਜਿੰਮੇਵਾਰੀ ਸੌਂਪੀ ਗਈ ਹੈ। ਇਨ੍ਹਾਂ ਤੋਂ ਇਲਾਵਾ ਇਨ੍ਹਾਂ ਤੋਂ ਇਲਾਵਾ ਅਮਨਦੀਪ ਸਿੰਘ ਪਾਰਲੀਮਾਨੀ ਸਕੱਤਰ ਅਤੇ ਹਰਵਿੰਦਰ ਸੰਧੂ ਨੂੰ ਸੰਸਦੀ ਸਕੱਤਰ ਬਣਾਇਆ ਗਿਆ ਹੈ। ਡੇਵਿਡ ਈਬੀ ਨੇ ਕੁਝ ਮੰਤਰੀਆਂ ਨੂੰ ਉਨ੍ਹਾਂ ਦੇ ਪਹਿਲਾਂ ਦੇ ਮੌਜੂਦ ਅਹੁੱਦਿਆਂ ਦੀ ਹੀ ਜਿੰਮੇਵਾਰੀ ਦਿੱਤੀ ਹੈ ਜਿਵੇਂ ਕਿ ਸਿਹਤ ਮੰਤਰੀ ਐਡਰਿਨਅਨ ਡਿਕਸ ਅਤੇ ਵਾਤਾਵਰਣ ਮੰਤਰੀ ਜਾਰਜ ਹੇਮੈਨ ਦੇ ਅਹੁੱਦਿਆਂ ਲਈ ਕੋਈ ਫੇਰਬਦਲ ਨਹੀਂ ਕੀਤਾ ਗਿਆ। ਨਵੇਂ ਖੇਤੀਬਾੜੀ ਮੰਤਰੀ ਪਾਮ ਅਲੈਕਸਿਸ ਨੂੰ ਥਾਪਿਆ ਗਿਆ ਹੈ।