Canada

ਕਲੋਨਾ ਦੇ ਸਾਬਕਾ ਮੇਅਰ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼, 24 ਜਨਵਰੀ ਨੂੰ ਅਦਾਲਤ ਹੋਵੇਗੀ ਪੇਸ਼ੀ

  • Punjabi Bulletin
  • Dec 09, 2022
ਕਲੋਨਾ ਦੇ ਸਾਬਕਾ ਮੇਅਰ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼, 24 ਜਨਵਰੀ ਨੂੰ ਅਦਾਲਤ ਹੋਵੇਗੀ ਪੇਸ਼ੀ
  • 205 views


ਕਲੋਨਾ :  ਕਲੋਨਾ ਦੇ ਸਾਬਕਾ ਮੇਅਰ ਕੋਲਿਨ ਬਸਰਾਨ 'ਤੇ ਕਥਿਤ ਤੌਰ 'ਤੇ ਮੇਅਰ ਹੁੰਦਿਆਂ ਵਾਪਰੀ ਇੱਕ ਘਟਨਾ ਦੇ ਸਬੰਧੀ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਏ ਗਏ ਹਨ।

ਬੀਸੀ ਪ੍ਰੋਸੀਕਿਊਸ਼ਨ ਸਰਵਿਸ (ਬੀ.ਸੀ.ਪੀ.ਐੱਸ.) ਦੁਆਰਾ ਬੁੱਧਵਾਰ ਦੁਪਹਿਰ ਨੂੰ ਕੋਲਿਨ ਬਸਰਾਨ ਦੇ ਖਿਲਾਫ ਦੋਸ਼ ਦਾ ਐਲਾਨ ਕੀਤਾ ਗਿਆ ਸੀ। ਅਦਾਲਤ ਵਿੱਚ ਦੋਸ਼ਾਂ ਦੀ ਜਾਂਚ ਹੋਣੀ ਅਜੇ ਬਾਕੀ ਹੈ। ਇੱਕ ਬਿਆਨ ਵਿੱਚ, ਬੀਸੀਪੀਐਸ ਨੇ ਕਿਹਾ ਕਿ ਇਹ ਘਟਨਾ ਕਥਿਤ ਤੌਰ 'ਤੇ ਮਈ 2022 ਵਿੱਚ ਕੇਲੋਨਾ ਵਿੱਚ ਵਾਪਰੀ ਸੀ। ਅਦਾਲਤੀ ਦਸਤਾਵੇਜ਼ ਦੇ ਅਨੁਸਾਰ, ਕਥਿਤ ਹਮਲਾ 11 ਮਈ ਦੇ ਕਰੀਬੀ ਦਿਨਾਂ 'ਚ ਹੋਇਆ ਸੀ। ਬੀਸੀਪੀਐਸ ਨੇ ਕਿਹਾ ਕਿ ਬਰੌਕ ਮਾਰਟਲੈਂਡ ਨੂੰ 13 ਅਕਤੂਬਰ ਨੂੰ ਜਾਂਚ ਦੇ ਸਬੰਧ ਵਿੱਚ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ ਸੀ। ਮਾਰਟਲੈਂਡ ਪ੍ਰਾਈਵੇਟ ਪ੍ਰੈਕਟਿਸ ਵਿੱਚ ਵੈਨਕੂਵਰ ਦਾ ਇੱਕ ਤਜਰਬੇਕਾਰ ਅਟਾਰਨੀ ਹੈ।

ਬੀਸੀਪੀਐਸ ਨੇ ਕਿਹਾ ਕਿ ਕਥਿਤ ਘਟਨਾ ਦੀ ਜਾਂਚ ਕੇਲੋਨਾ ਆਰਸੀਐਮਪੀ ਜਾਂਚ ਸੇਵਾਵਾਂ ਵਿਭਾਗ ਦੁਆਰਾ ਕੀਤੀ ਜਾ ਰਹੀ ਹੈ। ਮਾਰਟਲੈਂਡ ਨੂੰ ਰਿਪੋਰਟ ਭੇਜਣ ਤੋਂ ਪਹਿਲਾਂ ਨੈਲਸਨ ਪੁਲਿਸ ਵਿਭਾਗ ਦੁਆਰਾ ਜਾਂਚੀ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਕੀਤੀ ਗਈ ਸੀ।

ਕੇਲੋਨਾ ਸਿਟੀ ਦੁਆਰਾ ਬੁੱਧਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ, ''ਸਟਾਫ ਅਤੇ ਚੁਣੇ ਹੋਏ ਅਧਿਕਾਰੀ, ਸਾਬਕਾ ਮੇਅਰ ਕੋਲਿਨ ਬਸਰਾਨ ਦੇ ਖਿਲਾਫ ਦੋਸ਼ਾਂ 'ਤੇ ਟਿੱਪਣੀ ਨਹੀਂ ਕਰਨਗੇ ਕਿਉਂਕਿ ਅਜੇ ਮੁਕੱਦਮਾ ਚੱਲ ਰਿਹਾ ਹੈ।''

ਕੇਲੋਨਾ ਵਿੱਚ ਜੰਮੇ ਅਤੇ ਵੱਡੇ ਹੋਏ, ਬਸਰਨ ਨੇ ਸ਼ਹਿਰ ਦੇ ਮੇਅਰ ਵਜੋਂ ਦੋ ਵਾਰ ਸੇਵਾ ਕੀਤੀ। ਜਦੋਂ ਉਹ ਪਹਿਲੀ ਵਾਰ 2014 ਵਿੱਚ ਚੁਣਿਆ ਗਿਆ ਸੀ, ਉਹ ਸ਼ਹਿਰ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦਾ ਮੇਅਰ ਬਣਿਆ ਸੀ।

ਬਸਰਾਨ 2018 ਵਿੱਚ ਦੁਬਾਰਾ ਮੇਅਰ ਬਣੇ ਪਰ ਅਕਤੂਬਰ ਵਿੱਚ 2022 ਦੀਆਂ ਸਥਾਨਕ ਚੋਣਾਂ ਵਿੱਚ ਟੌਮ ਡਾਇਸ ਤੋਂ ਹਾਰ ਗਏ ਸਨ। ਉਹ 2011 ਵਿੱਚ ਕੇਲੋਨਾ ਸਿਟੀ ਕਾਉਂਸਿਲਮੈਨ ਬਣਿਆ ਅਤੇ ਮੇਅਰ ਬਣਨ ਤੋਂ ਪਹਿਲਾਂ ਸੇਵਾ ਕੀਤੀ।

ਉਸਦੀ ਪਹਿਲੀ ਅਦਾਲਤ ਵਿੱਚ ਪੇਸ਼ੀ 24 ਜਨਵਰੀ, 2023 ਨੂੰ ਕੇਲੋਨਾ ਪ੍ਰੋਵਿੰਸ਼ੀਅਲ ਕੋਰਟ ਵਿੱਚ ਹੋਣੀ ਹੈ। 

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026