Sports

ਅਫਗਾਨਿਸਤਾਨ ਨੇ ਕ੍ਰਿਕਟ ਵਿਸ਼ਵ ਕੱਪ ਵਿੱਚ ਇੰਗਲੈਂਡ ਨੂੰ ਹਰਾਇਆ

  • Punjabi Bulletin
  • Oct 15, 2023
ਅਫਗਾਨਿਸਤਾਨ ਨੇ ਕ੍ਰਿਕਟ ਵਿਸ਼ਵ ਕੱਪ ਵਿੱਚ ਇੰਗਲੈਂਡ ਨੂੰ ਹਰਾਇਆ
  • 225 views

ਨਵੀਂ ਦਿੱਲੀ-ਅਫਗਾਨਿਸਤਾਨ ਨੇ ਕ੍ਰਿਕਟ ਵਿਸ਼ਵ ਕੱਪ ਦੌਰਾਨ ਉਲਟਫੇਰ ਕਰਦਿਆਂ ਚੈਂਪੀਅਨ ਇੰਗਲੈਂਡ ਨੂੰ 69 ਦੌੜਾਂ ਹਰਾ ਦਿੱਤਾ। ਜਾਣਕਾਰੀ ਮੁਤਾਬਕ ਪਹਿਲੇ ਦੋ ਮੈਚ ਹਾਰ ਕੇ ਆਈ ਅਫਗਾਨਿਸਤਾਨ ਟੀਮ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਇੰਗਲੈਂਡ ਦੀ ਟੀਮ ਨੂੰ ਪਛਾੜ ਦਿੱਤਾ। ਇੰਗਲੈਂਡ ਵੱਲੋਂ ਦਿੱਤੇ ਸੱਦੇ ’ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫ਼ਗ਼ਾਨਿਸਤਾਨ ਦੀ ਟੀਮ ਨੇ 49.5 ਓਵਰਾਂ ਵਿੱਚ 284 ਦਾ ਸਕੋਰ ਬਣਾਇਆ। ਇਸ ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ 40.3 ਓਵਰਾਂ ਵਿੱਚ 215 ਦੌੜਾਂ ’ਤੇ ਹੀ ਆਊਟ ਹੋ ਗਈ। ਇੰਗਲੈਂਡ ਲਈ ਹੈਰੀ ਬਰੁੱਕ (61 ਗੇਂਦਾਂ ਵਿੱਚ 66 ਦੌੜਾਂ) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਟਿਕ ਨਹੀਂ ਸਕਿਆ। ਡੇਵਿਡ ਮਲਾਨ ਨੇ 32, ਆਦਿਲ ਰਸ਼ਿਦ ਨੇ 20, ਮਾਰਕ ਵੁੱਡ ਨੇ 18, ਰੀਸ ਟੋਪਲੇ ਨੇ 15, ਜੋਅ ਰੂਟ ਨੇ 11, ਕਪਤਾਨ ਜੋਸ ਬਟਲਰ ਨੇ 9 ਅਤੇ ਜੌਨੀ ਬੇਅਰਸਟੋਅ ਨੇ ਦੋ ਦੌੜਾਂ ਬਣਾਈਆਂ। ਅਫਗਾਨਿਸਤਾਨ ਲਈ ਪਹਿਲਾਂ 16 ਗੇਂਦਾਂ ’ਚ 28 ਦੌੜਾਂ ਬਣਾਉਣ ਵਾਲੇ ਮੁਜੀਬ ਨੇ ਗੇਂਦਬਾਜ਼ੀ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਸਪਿੰਨਰ ਰਾਸ਼ਿਦ ਖਾਨ ਨੇ ਤਿੰਨ, ਮੁਹੰਮਦ ਨਬੀ ਨੇ ਦੋ ਅਤੇ ਫਜ਼ਲਹੱਕ ਫਾਰੂਕੀ ਤੇ ਨਵੀਨ-ਉਲ-ਹੱਕ ਨੇ ਇੱਕ-ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਅਫ਼ਗ਼ਾਨ ਟੀਮ ਲਈ ਗੁਰਬਾਜ਼ ਨੇ 57 ਗੇਂਦਾਂ ’ਤੇ 80 ਦੌੜਾਂ ਦੀ ਤੇਜ਼ਤੱਰਾਰ ਪਾਰੀ ਖੇਡੀ। ਨਜ਼ੀਬੁੱਲ੍ਹਾ ਜ਼ਾਦਰਾਨ ਦੀ ਥਾਂ ਟੀਮ ਵਿੱਚ ਸ਼ਾਮਲ ਕੀਤੇ ਇਕਰਾਮ ਅਲੀਖਿਲ ਨੇ 58 ਦੌੜਾਂ ਦੀ ਪਾਰੀ ਖੇਡੀ। ਹੋਰ ਅਫ਼ਗ਼ਾਨ ਬੱਲੇਬਾਜ਼ਾਂ ’ਚੋਂ ਇਬਰਾਹਿਮ ਜ਼ਾਦਰਾਨ ਤੇ ਮੁਜੀਬੁਰ ਰਹਿਮਾਨ ਨੇ 28-28 ਜਦੋਂਕਿ ਰਾਸ਼ਿਦ ਖ਼ਾਨ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਦੱਸ ਦਈਏ ਕਿ ਇੰਗਲੈਂਡ ਲਈ ਆਦਿਲ ਰਾਸ਼ਿਦ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। 

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026