Sports

ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਰਤੀ ਜੂਨੀਅਰ ਮਹਿਲਾ ਟੀਮ ਨੇ ਜਿੱਤਿਆ ਸੋਨ ਤਗ਼ਮਾ

  • Punjabi Bulletin
  • Oct 26, 2023
ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਰਤੀ ਜੂਨੀਅਰ ਮਹਿਲਾ ਟੀਮ ਨੇ ਜਿੱਤਿਆ ਸੋਨ ਤਗ਼ਮਾ
  • 206 views

ਨਵੀਂ ਦਿੱਲੀ-ਭਾਰਤੀ ਜੂਨੀਅਰ ਮਹਿਲਾ ਟੀਮ ਨੇ ਕੋਰੀਆ ਦੇ ਚੈਂਗਵੌਨ ਵਿਚ ਏਸ਼ੀਅਨ ਚੈਂਪੀਅਨਸ਼ਿਪ ਸੋਨਮ ਉੱਤਮ ਮਸਕਰ, ਗੌਤਮੀ ਭਨੋਟ ਤੇ ਜਸਮੀਨ ਕੌਰ ਦੀ ਸ਼ਮੂਲੀਅਤ ਕੀਤੀ ਅਤੇ 10 ਮੀਟਰ ਏਅਰ ਰਾਈਫਲ (ਟੀਮ) ਮੁਕਾਬਲੇ ਵਿੱਚ ਦੇਸ਼ ਲਈ ਸੋਨ ਤਗ਼ਮਾ ਜਿੱਤਿਆ ਹੈ। ਜਾਣਕਾਰੀ ਮੁਤਾਬਕ ਸੋਨਮ ਨੇ 632.6, ਗੌਤਮੀ 631.9 ਤੇ ਜਸਮੀਨ ਨੇ 627.1 ਨੁਕਤਿਆਂ ਨਾਲ ਏਸ਼ੀਅਨ ਜੂਨੀਅਰ ਰਿਕਾਰਡ (1883.3) ਤੋੜ ਦਿੱਤਾ। ਪਹਿਲਾਂ ਇਹ ਰਿਕਾਰਡ 2019 ਵਿੱਚ ਮੇਹੁਲੀ ਘੋਸ਼, ਇਲਾਵੇਨਿਲ ਵਲਾਰੀਵਨ ਤੇ ਸ਼ਰੇਆ ਅਗਰਵਾਲ ਦੇ ਨਾਮ ਸੀ। ਗੌਤਮੀ ਨੇ ਵਿਅਕਤੀਗਤ ਮੁਕਾਬਲੇ ਵਿੱਚ 251.3 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਚੀਨ ਦੀ ਨਿਸ਼ਾਨੇਬਾਜ਼ ਜਿਆਓ ਰੂਸੁਆਨ ਕੋਲੋਂ ਇਕ ਅੰਕ ਨਾਲ ਮਾਤ ਖਾ ਗਈ। ਸੋਨਮ ਚੌਥੇ ਸਥਾਨ ’ਤੇ ਰਹੀ। ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਯੂਥ ਮੁਕਾਬਲੇ ਵਿੱਚ ਅਭਨਿਵ ਚੌਧਰੀ (241.8) ਨੇ ਸੋਨ ਤਗ਼ਮਾ ਜਿੱਤਿਆ।  50 ਮੀਟਰ ਪਿਸਟਲ (ਪੁਰਸ਼) ਵਿੱਚ ਰਵਿੰਦਰ ਸਿੰਘ ਨੇ 556 ਦੇ ਵਿਅਕਤੀਗਤ ਸਕੋਰ ਨਾਲ ਚਾਂਦੀ ਜਦੋਂਕਿ ਰਵਿੰਦਰ(556), ਅਨੀਕੇਤ ਵਨਿਾਇਕ(534) ਤੇ ਰਾਮ ਬਾਬੂ(530) ’ਤੇ ਅਧਾਰਿਤ ਟੀਮ ਨੇ 1620 ਦੇ ਸਕੋਰ ਨਾਲ ਕਾਂਸੀ ਜਿੱਤੀ।

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026