Canada

ਚਾਇਲਡ ਕੇਅਰ ਯੋਜਨਾ ਲਈ 10 ਡਾਲਰ ਪ੍ਰਤੀ ਦਿਨ ਦੇਣ ਸਬੰਧੀ ਬਿਲ ਪੇਸ਼

  • Punjabi Bulletin
  • Dec 09, 2022
ਚਾਇਲਡ ਕੇਅਰ ਯੋਜਨਾ ਲਈ 10 ਡਾਲਰ ਪ੍ਰਤੀ ਦਿਨ ਦੇਣ ਸਬੰਧੀ ਬਿਲ ਪੇਸ਼
  • 213 views

ਔਟਵਾ : ਫ਼ੈਡਰਲ ਮੰਤਰੀ ਕਰੀਨਾ ਗੋਲਡ ਨੇ ਰਾਸ਼ਟਰੀ ਪੱਧਰ ਦੇ ਚਾਈਲਡ-ਕੇਅਰ ਪ੍ਰੋਗਰਾਮ ਸਬੰਧੀ ਹਾਊਸ ਆਫ਼ ਕਾਮਨਜ਼ ਵਿੱਚ ਬਿੱਲ ਪੇਸ਼ ਕੀਤਾ।

ਲਿਬਰਲਜ਼ ਵਲੋਂ ਚਾਇਲਡ ਕੇਅਰ ਯੋਜਨਾ ਅਧੀਨ ਅਗਲੇ ਪੰਜ ਸਾਲਾਂ ਦੌਰਾਨ ਚਾਇਲਡ ਕੇਅਰ ਸੇਵਾਵਾਂ ਦੌਰਾਨ 10 ਡਾਲਰ ਪ੍ਰਤੀ ਦਿਨ ਦੇਣ ਦੀ ਯੋਜਨਾ ਹੈ। 

ਜ਼ਿਕਰਯੋਗ ਹੈ ਕਿ ਪਿਛਲੇ ਬਜਟ ਦੌਰਾਨ ਟਰੂਡੋ ਸਰਕਾਰ ਨੇ ਕੈਨੇਡਾ ਵਿਚ ਇੱਕ ਕਿਫ਼ਾਇਤੀ ਚਾਇਲਡ ਡੇਅ ਕੇਅਰ ਯੋਜਨਾ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ ਅਤੇ 30 ਬਿਲੀਅਨ ਡਾਲਰ ਖ਼ਰਚ ਕਰਨ ਦੀ ਗੱਲ ਆਖੀ ਸੀ। ਸਾਬਕਾ ਪ੍ਰਧਾਨ ਮੰਤਰੀ ਪਾਲ ਮਾਰਟਿਨ ਦੀ ਲਿਬਰਲ ਸਰਕਾਰ ਨੇ 2005 ਵਿੱਚ ਇੱਕ ਨੈਸ਼ਨਲ ਡੇਅ ਕੇਅਰ ਸਿਸਟਮ ਬਣਾਉਣ ਦੇ ਟੀਚੇ ਨਾਲ ਵੱਖ ਵੱਖ ਪ੍ਰੋਵਿੰਸਜ਼ ਨਾਲ ਸਮਝੌਤੇ ਕੀਤੇ ਸਨ ਪਰ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਅਗਲੇ ਸਾਲ ਸੱਤਾ ਵਿੱਚ ਆਉਣ ਤੋਂ ਬਾਅਦ ਸਮਝੌਤਿਆਂ ਨੂੰ ਰੱਦ ਕਰ ਦਿੱਤਾ ਸੀ।

ਫ਼ੈਡਰਲ ਸਰਕਾਰ ਇਸ ਬਾਬਤ ਵੱਖ ਵੱਖ ਪ੍ਰੋਵਿੰਸਜ਼ ਨਾਲ ਪਹਿਲਾਂ ਹੀ ਸਮਝੌਤੇ ਕਰ ਚੁੱਕੀ ਹੈ।

ਮਾਰਚ 2022 ਦੌਰਾਨ ਓਨਟੇਰਿਓ ਨੇ ਵੀ ਫੈਡਰਲ ਸਰਕਾਰ ਦੇ 10 ਡਾਲਰ ਪ੍ਰਤੀ ਦਿਨ ਦੇ ਔਸਤ ਖ਼ਰਚ 'ਤੇ ਚਾਈਲਡ ਕੇਅਰ ਪ੍ਰਦਾਨ ਕੀਤੇ ਜਾਣ ਵਾਲੇ ਪ੍ਰੋਗਰਾਮ 'ਤੇ ਮੋਹਰ ਲਗਾ ਦਿੱਤੀ ਸੀ ।

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026