Canada

ਬੈਂਕ ਆਫ਼ ਕੈਨੇਡਾ ਨੇ ਵਿਆਜ਼ ਦਰ ਵਧਾ ਕੇ 4.25% ਕੀਤੀ

  • Punjabi Bulletin
  • Dec 09, 2022
ਬੈਂਕ ਆਫ਼ ਕੈਨੇਡਾ ਨੇ ਵਿਆਜ਼ ਦਰ ਵਧਾ ਕੇ 4.25% ਕੀਤੀ
  • 202 views

ਔਟਵਾ : ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ ਵਿਚ 0.50 ਫ਼ੀਸਦੀ ਦਾ ਹੋਰ ਵਾਧਾ ਕਰ ਦਿੱਤਾ ਹੈ।

ਹੁਣ ਬੈਂਚਮਾਰਕ ਵਿਆਜ ਦਰ 4.25% ਹੋ ਗਈ ਹੈ। ਇਹ ਕਦਮ ਮੁਲਕ ਵਿਚ ਮਹਿੰਗਾਈ ਨੂੰ ਕਾਬੂ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਬੈਂਕ ਔਫ਼ ਕੈਨੇਡਾ ਦੀ ਵਿਆਜ ਦਰ ਉਹ ਦਰ ਹੈ ਜਿਸ 'ਤੇ ਰਿਟੇਲ ਬੈਂਕਾਂ ਨੂੰ ਕੇਂਦਰੀ ਬੈਂਕ ਤੋਂ ਲੋਨ ਮਿਲਦਾ ਹੈ। ਪਰ ਇਸ ਵਿਆਜ ਦਰ ਦਾ ਪ੍ਰਭਾਵ ਅੱਗੇ ਤੱਕ ਹੁੰਦਾ ਹੈ ਅਤੇ ਬੈਂਕ ਤੋਂ ਕਰਜ਼ਾ ਲੈਣਾ, ਜਿਵੇਂ ਮੌਰਗੇਜ ਜਾਂ ਲਾਈਨ ਔਫ਼ ਕ੍ਰੈਡਿਟ ਵਗ਼ੈਰਾ ਵੀ ਮਹਿੰਗੇ ਹੋ ਜਾਂਦੇ ਹਨ।

ਅਰਥਚਾਰੇ ਵਿਚ ਆਰਥਿਕ ਗਤੀਵਿਧੀ ਨੂੰ ਤੇਜ਼ ਕਰਨ ਅਤੇ ਲੋਕਾਂ ਨੂੰ ਖ਼ਰੀਦਣ ਅਤੇ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨ ਲਈ ਕੇਂਦਰੀ ਬੈਂਕ ਵਿਆਜ ਦਰ ਵਿਚ ਕਟੌਤੀ ਕਰਦਾ ਹੈ ਅਤੇ ਜਦੋਂ ਮਹਿੰਗਾਈ ਨੂੰ ਕਾਬੂ ਕਰਨਾ ਹੋਵੇ ਤਾਂ ਵਿਆਜ ਦਰਾਂ ਵਿਚ ਵਾਧਾ ਕੀਤਾ ਜਾਂਦਾ ਹੈ।  ਮਹਿੰਗਾਈ ਨੂੰ ਕਾਬੂ ਕਰਨ ਦੇ ਇਰਾਦੇ ਨਾਲ ਬੈਂਕ ਵੱਲੋਂ ਸੱਤਵੀਂ ਵਾਰ ਵਿਆਜ ਦਰ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਹੁਣ ਵਿਆਜ ਦਰ ਵੱਧ ਕੇ 4.25 ਫ਼ੀਸਦੀ ਹੋ ਗਈ ਹੈ।


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026