Sports

ਭਾਰਤ ਅਤੇ ਆਸਟਰੇਲੀਆ ਵਿਚਾਲੇ ਫਾਈਨਲ ਮੈਚ 19 ਨਵੰਬਰ ਨੂੰ

  • Punjabi Bulletin
  • Nov 17, 2023
ਭਾਰਤ ਅਤੇ ਆਸਟਰੇਲੀਆ ਵਿਚਾਲੇ ਫਾਈਨਲ ਮੈਚ 19 ਨਵੰਬਰ ਨੂੰ
  • 185 views

ਨਵੀਂ ਦਿੱਲੀ-ਭਾਰਤ ਅਤੇ ਆਸਟਰੇਲੀਆ ਵਿਚਾਲੇ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਦੁਪਹਿਰ 2 ਵਜੇ ਖੇਡਿਆ ਜਾਣਾ ਹੈ। ਜਿਸ ਦੇ ਮੱਦੇਨਜ਼ਰ ਫਾਈਨਲ ਤੋਂ ਇਕ ਦਿਨ ਪਹਿਲਾਂ ਅਹਿਮਦਾਬਾਦ ਜਾਣ ਵਾਲੀ ਉਡਾਣ ਲਈ ਇਕ ਤਰਫਾ ਟਿਕਟ ਦੀ ਕੀਮਤ 6-7 ਗੁਣਾ ਵਧ ਗਈ ਹੈ। ਮੁੰਬਈ, ਦਿੱਲੀ ਅਤੇ ਬੈਂਗਲੁਰੂ ਵਰਗੇ ਸ਼ਹਿਰਾਂ ਤੋਂ ਅਹਿਮਦਾਬਾਦ ਵਿਚ ਕਿਰਾਏ ਵਿਚ 30,000 ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ। ਜਾਣਕਾਰੀ ਮੁਤਾਬਕ ਮੈਚ ਦੇ ਕਾਰਨ, ਇੰਡੀਗੋ ਸ਼ਨਿਚਰਵਾਰ ਨੂੰ ਬੈਂਗਲੁਰੂ ਤੋਂ ਅਹਿਮਦਾਬਾਦ ਲਈ ਛੇ ਸਿੱਧੀਆਂ ਉਡਾਣਾਂ ਚਲਾ ਰਹੀ ਹੈ। ਸਵੇਰ ਦੀ ਟਿਕਟ ਦੀ ਕੀਮਤ 30,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਆਮ ਦਿਨਾਂ ’ਤੇ, ਬੈਂਗਲੁਰੂ ਤੋਂ ਅਹਿਮਦਾਬਾਦ ਲਈ ਇਕ ਤਰਫਾ ਫਲਾਈਟ ਟਿਕਟ ਦੀ ਸ਼ੁਰੂਆਤੀ ਕੀਮਤ 5,700 ਰੁਪਏ ਹੈ। ਇਸ ਦੇ ਨਾਲ ਹੀ ਅਹਿਮਦਾਬਾਦ ਦੇ ਇਕ ਲਗਜ਼ਰੀ ਹੋਟਲ ਦਾ ਰਾਤ ਦਾ ਕਿਰਾਇਆ 2 ਲੱਖ ਰੁਪਏ ਤਕ ਪਹੁੰਚ ਗਿਆ ਹੈ। ਇਸ ਤੋਂ ਬਿਨਾਂ ਅਹਿਮਦਾਬਾਦ ਦੇ ਗੁਆਂਢੀ ਜ਼ਿਲ੍ਹੇ ਵਡੋਦਰਾ ਲਈ ਟਿਕਟਾਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਵਡੋਦਰਾ ਤੋਂ ਸੜਕ ਦੁਆਰਾ ਅਹਿਮਦਾਬਾਦ ਲਗਭਗ ਦੋ ਘੰਟਿਆਂ ਵਿਚ ਪਹੁੰਚਿਆ ਜਾ ਸਕਦਾ ਹੈ। ਮੁੰਬਈ, ਦਿੱਲੀ ਅਤੇ ਬੈਂਗਲੁਰੂ ਤੋਂ ਵਡੋਦਰਾ ਤਕ ਫਲਾਈਟ ਦਾ ਕਿਰਾਇਆ 20,000-25,000 ਰੁਪਏ ਤਕ ਪਹੁੰਚ ਗਿਆ ਹੈ। 

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026