ਚੇਨੱਈ-ਭਾਰਤ ਨੂੰ ਏਸ਼ਿਆਈ ਖੇਡਾਂ ਵਿੱਚ ਖ਼ਿਤਾਬ ਦਿਵਾਉਣ ਵਾਲੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਗੋਲਾਂ ਦੀ ਹੈਟ੍ਰਿਕ ਦੀ ਬਦੌਲਤ ਪੰਜਾਬ ਨੇ ਅੱਜ ਇੱਥੇ ਭਾਰਤੀ ਸੀਨੀਅਰ ਪੁਰਸ਼ ਹਾਕੀ ਕੌਮੀ ਚੈਂਪੀਅਨਸ਼ਿਪ ਵਿੱਚ ਉਤਰਾਖੰਡ ਨੂੰ 13-0 ਨਾਲ ਹਰਾ ਕੇ ਕੁਆਰਟਰਫਾਈਨਲ ਵਿੱਚ ਥਾਂ ਬਣਾ ਲਈ। ਹਰਮਨਪ੍ਰੀਤ ਨੇ 22ਵੇਂ, 23ਵੇਂ ਅਤੇ 55ਵੇਂ ਮਿੰਟ ਵਿੱਚ ਗੋਲ ਦਾਗ਼ੇ। ਭਾਰਤੀ ਟੀਮ ਦੇ ਡਿਫੈਂਡਰ ਜੁਗਰਾਜ ਸਿੰਘ ਨੇ ਵੀ ਗੋਲਾਂ ਦੀ ਹੈਟ੍ਰਿਕ ਮਾਰੀ। ਉਸ ਨੇ 14ਵੇਂ, 18ਵੇਂ ਤੇ 39ਵੇਂ ਮਿੰਟ ਵਿੱਚ ਪੰਜਾਬ ਟੀਮ ਲਈ ਗੋਲ ਕੀਤੇ। ਉਨ੍ਹਾਂ ਦੇ ਕੌਮੀ ਟੀਮ ਦੇ ਸਾਥੀ ਖਿਡਾਰੀ ਦਿਲਪ੍ਰੀਤ ਸਿੰਘ ਨੇ ਪੰਜਾਬ ਲਈ ਦੋ (37ਵੇਂ ਤੇ 48ਵੇਂ) ਅਤੇ ਸੁਖਜੀਤ ਸਿੰਘ ਨੇ ੲਿੱਕ (52ਵੇਂ) ਗੋਲ ਕੀਤਾ। ਇਨ੍ਹਾਂ ਤੋਂ ਇਲਾਵਾ ਕੰਵਰਜੀਤ ਸਿੰਘ (58ਵੇਂ) ਅਤੇ ਪਰਵਿੰਦਰ ਸਿੰਘ (12ਵੇਂ) ਨੇ ੲਿੱਕ-ਇੱਕ, ਜਦੋਂਕਿ ਹਰਸਾਹਿਬ ਸਿੰਘ ਨੇ ਦੋ (15ਵੇਂ ਤੇ 54ਵੇਂ) ਗੋਲ ਪੰਜਾਬ ਦੀ ਝੋਲੀ ਪਾਏ।