Sports

ਆਸਟਰੇਲੀਆ ਨੇ ਟੀ-20 ਲੜੀ ਦੇ ਤੀੇਜੇ ਮੈਚ ਵਿੱਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ

  • Punjabi Bulletin
  • Nov 28, 2023
ਆਸਟਰੇਲੀਆ ਨੇ ਟੀ-20 ਲੜੀ ਦੇ ਤੀੇਜੇ ਮੈਚ ਵਿੱਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ
  • 225 views

ਗੁਹਾਟੀ-ਆਸਟਰੇਲੀਆ ਨੇ ਟੀ-20 ਲੜੀ ਦੇ ਤੀਸਰੇ ਮੈਚ ਵਿੱਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਜਾਣਕਾਰੀ ਮੁਤਾਬਕ ਮੇਜ਼ਬਾਨ ਟੀਮ ਨੇ ਪੰਜ ਮੈਚਾਂ ਦੀ ਲੜੀ ਦੇ ਸ਼ੁਰੂਆਤੀ ਦੋ ਮੈਚ ਜਿੱਤੇ ਸਨ। ਇਸ ਹਾਰ ਨਾਲ ਭਾਰਤ ਦੀ ਲੀਡ 2-1 ਹੋ ਗਈ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰੁਤੂਰਾਜ ਗਾਇਕਵਾੜ ਦੀਆਂ ਨਾਬਾਦ 123 ਦੌੜਾਂ ਦੀ ਬਦੌਲਤ 222 ਦੌੜਾਂ ਬਣਾਈਆਂ। ਟੀਮ ਵੱਲੋਂ ਕਪਤਾਨ ਸੂਰਿਆ ਕੁਮਾਰ ਯਾਦਵ ਨੇ 39 ਦੌੜਾਂ ਅਤੇ ਤਿਲਕ ਵਰਮਾ ਨੇ ਨਾਬਾਦ 31 ਦੌੜਾਂ ਦੀ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਨੇ ਪੰਜ ਵਿਕਟਾਂ ਗੁਆ ਕੇ 225 ਦੌੜਾਂ ਬਣਾਈਆਂ। ਮੈਕਸਵੈੱਲ ਨੇ 48 ਗੇਂਦਾਂ ’ਤੇ 104 ਦੌੜਾਂ ਦੀ ਨਾਬਾਦ ਪਾਰੀ ਖੇਡੀ। ਉਸ ਨੇ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਭਾਰਤ ਲਈ ਰਵੀ ਬਿਸ਼ਨੋਈ ਨੇ ਦੋ ਵਿਕਟਾਂ ਲਈਆਂ।


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026