Sports

ਭਾਰਤ ਨੇ ਕੋਰੀਆ ਨੂੰ 4-2 ਨਾਲ ਹਰਾਇਆ

  • Punjabi Bulletin
  • Dec 05, 2023
ਭਾਰਤ ਨੇ ਕੋਰੀਆ ਨੂੰ 4-2 ਨਾਲ ਹਰਾਇਆ
  • 184 views

ਕੁਆਲਾਲੰਪੁਰ-ਭਾਰਤ ਨੇ ਕੋਰੀਆ ਨੂੰ 4-2 ਨਾਲ ਹਰਾ ਕੇ ਐੱਫਆਈਐੱਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਜਾਣਕਾਰੀ ਮੁਤਾਬਕ ਅਰਿਜੀਤ ਨੇ 11ਵੇਂ, 16ਵੇਂ ਅਤੇ 41ਵੇਂ ਮਿੰਟ ਵਿੱਚ ਗੋਲ ਕੀਤੇ। ਭਾਰਤ ਲਈ ਇੱਕ ਹੋਰ ਗੋਲ ਅਮਨਦੀਪ ਨੇ 30ਵੇਂ ਮਿੰਟ ਵਿੱਚ ਕੀਤਾ। ਕੋਰੀਆ ਲਈ ਦੋਹਿਊਨ ਲਿਮ (38ਵੇਂ) ਅਤੇ ਮਿੰਕਵੋਨ ਕਿਮ (45ਵੇਂ) ਨੇ ਗੋਲ ਕੀਤੇ। ਵਿਸ਼ਵ ਕੱਪ 2021 ’ਚ ਕਾਂਸੇ ਦੇ ਤਗਮੇ ਦੇ ਮੈਚ ’ਚ ਫਰਾਂਸ ਤੋਂ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਨੇ ਸ਼ੁਰੂਆਤ ਤੋਂ ਹੀ ਕੋਰੀਆ ’ਤੇ ਦਬਾਅ ਬਣਾ ਕੇ ਰੱਖਿਆ। ਅਰਿਜੀਤ ਨੇ ਪਹਿਲੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਸ਼ੁਰੂਆਤੀ ਲੀਡ ਦਿਵਾਈ। ਇਸ ਤੋਂ ਬਾਅਦ ਵੀ ਭਾਰਤ ਨੇ ਆਪਣਾ ਦਬਦਬਾ ਕਾਇਮ ਰੱਖਿਆ। ਦੂਜੇ ਕੁਆਰਟਰ ਵਿੱਚ ਅਰਿਜੀਤ ਅਤੇ ਅਮਨਦੀਪ ਨੇ ਮੈਦਾਨੀ ਗੋਲ ਕੀਤੇ ਜਿਸ ਨਾਲ ਭਾਰਤ ਅੱਧੇ ਸਮੇਂ ਤੱਕ 3-0 ਨਾਲ ਅੱਗੇ ਹੋ ਗਿਆ। ਕੋਰੀਆ ਨੇ ਤੀਜੇ ਕੁਆਰਟਰ ਵਿੱਚ ਲਿਮ ਦੇ ਗੋਲ ਨਾਲ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤ ਲਈ ਅਰਿਜੀਤ ਨੇ ਤੁਰੰਤ ਚੌਥਾ ਗੋਲ ਕਰ ਕੇ ਹੈਟ੍ਰਿਕ ਕੀਤੀ। 4-1 ਦੀ ਲੀਡ ਲੈਣ ਤੋਂ ਬਾਅਦ ਭਾਰਤੀ ਟੀਮ ਥੋੜ੍ਹੀ ਢਿੱਲੀ ਪੈ ਗਈ, ਜਿਸ ਦਾ ਫਾਇਦਾ ਉਠਾਉਂਦਿਆਂ ਕਿਮ ਨੇ ਗੋਲ ਕੀਤਾ। ਭਾਰਤ ਪੂਲ ਸੀ ’ਚ ਆਪਣਾ ਅਗਲਾ ਮੈਚ ਸਪੇਨ ਨਾਲ ਖੇਡੇਗਾ। ਇਸ ਗਰੁੱਪ ਦੀ ਚੌਥੀ ਟੀਮ ਕੈਨੇਡਾ ਹੈ। 

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026