Sports

ਬਜਰੰਗ ਪੂਨੀਆ ਡਬਲਯੂਐਫਆਈ ਮੁਖੀ ਦੀ ਚੋਣ ਦੇ ਵਿਰੋਧ ਵਿੱਚ ਪਦਮ ਸ਼੍ਰੀ ਪੁਰਸਕਾਰ ਕਰਨਗੇ ਵਾਪਸ

  • Punjabi Bulletin
  • Dec 22, 2023
 ਬਜਰੰਗ ਪੂਨੀਆ ਡਬਲਯੂਐਫਆਈ ਮੁਖੀ ਦੀ ਚੋਣ ਦੇ ਵਿਰੋਧ ਵਿੱਚ ਪਦਮ ਸ਼੍ਰੀ ਪੁਰਸਕਾਰ ਕਰਨਗੇ ਵਾਪਸ
  • 371 views

ਨਵੀਂ ਦਿੱਲੀ-ਪਹਿਲਵਾਨ ਸਾਕਸ਼ੀ ਮਲਿਕ ਨੇ ਬ੍ਰਿਜ ਭੂਸ਼ਣ ਦੇ ਕਰੀਬੀ ਸੰਜੇ ਸਿੰਘ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਮੁਖੀ ਵਜੋਂ ਚੁਣੇ ਜਾਣ ਦਾ ਵਿਰੋਧ ਕਰਦੇ ਹੋਏ ਸੰਨਿਆਸ ਲੈ ਲਿਆ ਜਿਸ ਤੋਂ ਤੁਰੰਤ ਬਾਅਦ ਬਜਰੰਗ ਪੂਨੀਆ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪਦਮ ਸ਼੍ਰੀ ਪੁਰਸਕਾਰ ਵਾਪਸ ਕਰਨ ਲਈ ਪੱਤਰ ਲਿਖਿਆ। ਜਾਣਕਾਰੀ ਮੁਤਾਬਕ ਬਜਰੰਗ ਪੂਨੀਆ ਨੇ ਟਵੀਟ ਕੀਤਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਆਪਣਾ ਪਦਮਸ਼੍ਰੀ ਪੁਰਸਕਾਰ ਵਾਪਸ ਕਰ ਰਿਹਾ ਹਾਂ। ਇਹ ਸਿਰਫ ਇਹ ਐਲਾਨ ਕਰਨ ਲਈ ਮੇਰਾ ਪੱਤਰ ਹੈ। ਇਹ ਮੇਰਾ ਬਿਆਨ ਹੈ। ਐਕਸ ਪੋਸਟ ਤੋਂ ਬਾਅਦ, ਬਜਰੰਗ ਪੂਨੀਆ ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਫੁੱਟਪਾਥ ’ਤੇ ਆਪਣਾ ਪਦਮ ਸ਼੍ਰੀ ਪੁਰਸਕਾਰ ਰੱਖਣ ਗਏ ਸਨ ਪਰ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਦਿੱਲੀ ਦੇ ਕਾਰਤਵਿਆ ਮਾਰਗ ’ਤੇ ਰੋਕ ਲਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬ੍ਰਿਜ ਭੂਸ਼ਣ ਸਿੰਘ ਦੇ ਵਫ਼ਾਦਾਰ ਸੰਜੇ ਸਿੰਘ ਨੂੰ 15 ਵਿੱਚੋਂ 13 ਅਹੁਦਿਆਂ ’ਤੇ ਜਿੱਤ ਪ੍ਰਾਪਤ ਕਰਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ। ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੇ ਸੰਜੇ ਸਿੰਘ ਦੀ ਚੋਣ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਜਿਸ ਵਿੱਚ ਸਾਕਸ਼ੀ ਨੇ ਐਲਾਨ ਕੀਤਾ ਕਿ ਉਹ ਰੋਸ ਵਜੋਂ ਖੇਡ ਛੱਡ ਦੇਵੇਗੀ। ਸਾਕਸ਼ੀ ਨੇ ਕਿਹਾ ਕਿ ਅਸੀਂ ਆਪਣੇ ਦਿਲ ਤੋਂ ਲੜੇ ਪਰ ਜੇਕਰ ਬ੍ਰਿਜ ਭੂਸ਼ਣ, ਉਸ ਦੇ ਸਾਥੀ ਅਤੇ ਕਰੀਬੀ ਸਹਿਯੋਗੀ ਵਰਗੇ ਵਿਅਕਤੀ ਨੂੰ ਡਬਲਯੂਐਫਆਈ ਦਾ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਮੈਂ ਕੁਸ਼ਤੀ ਛੱਡ ਦਿੰਦੀ ਹਾਂ। ਅੱਜ ਤੋਂ ਤੁਸੀਂ ਮੈਨੂੰ ਮੈਟ ’ਤੇ ਨਹੀਂ ਦੇਖੋਗੇ ਅਤੇ ਇਸ ਦੇ ਨਾਲ ਹੀ ਬਜਰੰਗ ਪੂਨੀਆ ਨੇ ਆਪਣੇ ਰੋਸ ਦਾ ਇਜ਼ਹਾਰ ਕਰਦੇ ਹੋਏ ਪਦਮ ਸ੍ਰੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ।  

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026