Sports

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟਰੇਲੀਆ ਨੂੰ ਅੱਠ ਵਿਕਟਾਂ ਨਾਲ ਹਰਾਇਆ

  • Punjabi Bulletin
  • Dec 24, 2023
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟਰੇਲੀਆ ਨੂੰ ਅੱਠ ਵਿਕਟਾਂ ਨਾਲ ਹਰਾਇਆ
  • 396 views

ਮੁੰਬਈ-ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟਰੇਲੀਆ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਇੱਕੋ-ਇੱਕ ਟੈਸਟ ਮੈਚ ਵਿੱਚ ਜਿੱਤ ਦਰਜ ਕੀਤੀ। ਜਾਣਕਾਰੀ ਮੁਤਾਬਕ ਇਹ ਭਾਰਤੀ ਮਹਿਲਾ ਟੀਮ ਦੀ ਟੈਸਟ ਮੁਕਾਬਲੇ ਵਿੱਚ ਆਸਟਰੇਲੀਆ ਖ਼ਿਲਾਫ਼ ਪਹਿਲੀ ਜਿੱਤ ਹੈ। ਮੈਚ ਦੇ ਆਖਰੀ ਦਿਨ ਭਾਰਤ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਗੇਂਦਬਾਜ਼ਾਂ ਨੇ ਸਵੇਰੇ 28 ਦੌੜਾਂ ’ਤੇ ਆਸਟਰੇਲੀਆ ਦੀਆਂ ਪੰਜ ਵਿਕਟਾਂ ਲਈਆਂ, ਜਿਸ ਨਾਲ ਮਹਿਮਾਨ ਟੀਮ ਦੂਜੀ ਪਾਰੀ ’ਚ 261 ਦੌੜਾਂ ’ਤੇ ਸਿਮਟ ਗਈ। ਭਾਰਤ ਨੂੰ 75 ਦੌੜਾਂ ਦਾ ਟੀਚਾ ਮਿਲਿਆ ਜਿਸ ਨੂੰ ਉਸ ਨੇ 19ਵੇਂ ਓਵਰ ’ਚ ਦੋ ਵਿਕਟਾਂ ਦੇ ਨੁਕਸਾਨ ’ਤੇ 75 ਦੌੜਾਂ ਬਣਾ ਕੇ ਹਾਸਲ ਕਰ ਲਿਆ। ਇਸ ਵਿੱਚ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਨਾਬਾਦ 38, ਜੈਮੀਮਾ ਰੌਡਰਿਗਜ਼ ਨੇ ਨਾਬਾਦ 12, ਰਿਚਾ ਘੋਸ਼ ਨੇ 13 ਅਤੇ ਸ਼ੈਫਾਲੀ ਵਰਮਾ ਨੇ ਚਾਰ ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਮਹਿਲਾ ਟੀਮ ਨੇ ਹੁਣ ਤੱਕ 40 ਟੈਸਟ ਮੈਚਾਂ ਵਿੱਚ ਸੱਤ ਜਿੱਤਾਂ ਦਰਜ ਕੀਤੀਆਂ ਹਨ ਜਦਕਿ ਛੇ ਮੈਚ ਹਾਰੇ ਹਨ। ਟੀਮ ਨੇ 27 ਮੈਚ ਡਰਾਅ ਖੇਡੇ ਹਨ। ਪਿਛਲੇ ਹਫ਼ਤੇ ਇੰਗਲੈਂਡ ਖ਼?ਲਾਫ਼ ਜਿੱਤ ਵਿੱਚ ਜਿੱਥੇ ਜੈਮੀਮਾ, ਸ਼ੁਭਾ ਸਤੀਸ਼ ਅਤੇ ਰੇਣੂਕਾ ਸਿੰਘ ਠਾਕੁਰ ਵਰਗੇ ਨਵੇਂ ਟੈਸਟ ਸਿਤਾਰੇ ਉਭਰ ਕੇ ਸਾਹਮਣੇ ਆਏ ਉਥੇ ਹੀ ਆਸਟਰੇਲੀਆ ਖ਼ਿਲਾਫ਼ 20 ਸਾਲ ਦੀ ਰਿਚਾ ਘੋਸ਼ ਨੇ ਆਪਣਾ ਪਹਿਲਾ ਟੈਸਟ ਖੇਡਦਿਆਂ 52 ਦੌੜਾਂ ਦੀ ਪਾਰੀ ਖੇਡੀ। 

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026