Sports

ਦੋਹਾ ਵਿੱਚ 13 ਜਨਵਰੀ ਤੋਂ ਸ਼ੁਰੂ ਹੋਵੇਗਾ ਏਐੱਫਸੀ ਫੁਟਬਾਲ ਏਸ਼ਿਆਈ ਕੱਪ

  • Punjabi Bulletin
  • Dec 29, 2023
ਦੋਹਾ ਵਿੱਚ 13 ਜਨਵਰੀ ਤੋਂ ਸ਼ੁਰੂ ਹੋਵੇਗਾ ਏਐੱਫਸੀ ਫੁਟਬਾਲ ਏਸ਼ਿਆਈ ਕੱਪ
  • 488 views

ਨਵੀਂ ਦਿੱਲੀ-ਦੋਹਾ ਵਿੱਚ 13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਏਐੱਫਸੀ ਫੁਟਬਾਲ ਏਸ਼ਿਆਈ ਕੱਪ ਲਈ ਭਾਰਤੀ ਟੀਮ ਦੇ 26 ਖਿਡਾਰੀਆਂ ਦੀ ਚੋਣ ਸ਼ਨਿਚਰਵਾਰ ਨੂੰ ਕੀਤੀ ਜਾਵੇਗੀ। ਚੈਂਪੀਅਨਸ਼ਿਪ ਵਿੱਚ ਆਸਟਰੇਲੀਆ ਅਤੇ ਉਜ਼ਬੇਕਿਸਤਾਨ ਵਰਗੀਆਂ ਟੀਮਾਂ ਦਾ ਸਾਹਮਣਾ ਕਰਨ ਜਾ ਰਹੀ ਭਾਰਤੀ ਫੁਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਟਿਮੈਕ ਨੇ ਕਿਹਾ ਕਿ ਫਾਈਨਲ ਟੀਮ ਦੀ ਚੋਣ ਕਰਦੇ ਸਮੇਂ ਖਿਡਾਰੀਆਂ ਦੀ ਮਾਨਸਿਕ ਤਾਕਤ ਵਰਗੇ ਪਹਿਲੂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਸਟਿਮੈਕ ਨੇ ਕਿਹਾ, ‘‘ਸੰਭਾਵੀ ਸੂਚੀ ’ਚ ਸ਼ਾਮਲ ਸਾਰੇ ਖਿਡਾਰੀ ਬਰਾਬਰ ਹਨ। ਸਾਨੂੰ ਆਖਰੀ 26 ਦੀ ਟੀਮ ਵਿੱਚ ਤਜ਼ਰਬੇ, ਸਰੀਰਕ ਤਾਕਤ ਅਤੇ ਮਾਨਸਿਕ ਦ੍ਰਿੜਤਾ ਦੀ ਲੋੜ ਹੈ।’’

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026