Sports

ਲੋਕ ਸਭਾ ਚੋਣਾਂ ਦੇ ਬਾਵਜੂਦ ਆਈਪੀਐੱਲ ਭਾਰਤ ’ਚ ਹੀ ਹੋਵੇਗਾ

  • Punjabi Bulletin
  • Jan 10, 2024
ਲੋਕ ਸਭਾ ਚੋਣਾਂ ਦੇ ਬਾਵਜੂਦ ਆਈਪੀਐੱਲ ਭਾਰਤ ’ਚ ਹੀ ਹੋਵੇਗਾ
  • 412 views

ਨਵੀਂ ਦਿੱਲੀ-ਦੇਸ਼ ਵਿੱਚ ਲੋਕ ਸਭਾ ਚੋਣਾਂ ਹੋਣ ਦੇ ਬਾਵਜੂਦ ਇੰਡੀਅਨ ਪ੍ਰੀਮੀਅਰ ਲੀਗ ਭਾਰਤ ਵਿੱਚ ਹੋਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸੂਤਰਾਂ ਅਨੁਸਾਰ ਹੈ। ਜਾਣਕਾਰੀ ਮੁਤਾਬਕ ਇਹ ਟੂਰਨਾਮੈਂਟ 22 ਮਾਰਚ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਆਮ ਚੋਣਾਂ ਵੀ ਇਸ ਸਮੇਂ ਦੌਰਾਨ ਹੋਣ ਦੀਆਂ ਕਿਆਸਅਰਾਈਆਂ ਹਨ। ਬੀਸੀਸੀਆਈ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਆਈਪੀਐਲ ਭਾਰਤ ਵਿੱਚ ਖੇਡਿਆ ਜਾਵੇਗਾ। ਅਜਿਹਾ ਕੁਝ ਵੀ ਨਹੀਂ ਹੈ, ਟੂਰਨਾਮੈਂਟ ਨੂੰ ਦੇਸ਼ ਤੋਂ ਬਾਹਰ ਤਬਦੀਲ ਕਰਨਾ ਪਏ। ਜੇ ਕੋਈ ਰਾਜ ਕਿਸੇ ਜਾਇਜ਼ ਕਾਰਨ ਉਸ ਸਮੇਂ ਮੈਚ ਦੀ ਮੇਜ਼ਬਾਨੀ ਨਹੀਂ ਕਰਨਾ ਚਾਹੁੰਦਾ ਤਾਂ ਮੈਚ ਕਿਸੇ ਹੋਰ ਸਥਾਨ ’ਤੇ ਬਦਲ ਦਿੱਤਾ ਜਾਵੇਗਾ।

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026