ਟੋਰਾਂਟੋ-ਕੈਨੇਡਾ ਵਿਚ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਨੇ ਇਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੈਨੇਡਾ ਨੇ 2022 ਵਿੱਚ ਹੁਣ ਤੱਕ ਦੀਆਂ ਸਭ ਤੋਂ ਵੱਧ 48 ਲੱਖ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਪੂਰੀ ਕੀਤੀ ਹੈ ਜਿਨ੍ਹਾਂ ਦੀ ਮਿਆਦ ਪਿਛਲੇ ਸਾਲ ਨਾਲੋਂ 25 ਲੱਖ ਤੋਂ ਲਗਭਗ ਦੁੱਗਣੀ ਹੈ| ਜਾਣਕਾਰੀ ਮੁਤਾਬਕ ਮਾਸਿਕ ਆਧਾਰ ’ਤੇ ਕੈਨੇਡਾ ਹੁਣ ਹੋਰ ਵਿਜ਼ਟਰ ਵੀਜ਼ਾ ਅਰਜ਼ੀਆਂ ’ਤੇ ਕਾਰਵਾਈ ਕਰ ਰਿਹਾ ਹੈ, ਜਿਸ ਨਾਲ ਸਿਰਫ਼ ਚਾਰ ਮਹੀਨਿਆਂ ਵਿੱਚ ਮਹਾਂਮਾਰੀ ਸਬੰਧੀ ਬੈਕਲਾਗ ਨੂੰ ਲਗਭਗ ਅੱਧਾ ਮਿਲੀਅਨ ਐਪਲੀਕੇਸ਼ਨਾਂ ਨੇ ਘਟਾਉਣ ਦਾ ਟੀਚਾ ਹੈ| ਪਿਛਲੇ ਮਹੀਨੇ ਨਵੰਬਰ ਵਿੱਚ 260,000 ਤੋਂ ਵੱਧ ਵਿਜ਼ਟਰ ਵੀਜ਼ੇ ਜਾਰੀ ਕੀਤੇ ਗਏ| ਇਸ ਦੇ ਸਬੰਧ ਵਿਚ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਸੀਨ ਫਰੇਜ਼ਰ ਨੇ ਇੱਕ ਬਿਆਨ ਵਿੱਚ ਕਿਹਾ ਕਿ“ਸਾਡੀ ਸਰਕਾਰ ਨੇ ਇਸ ਸਾਲ ਇਮੀਗ੍ਰੇਸ਼ਨ ਅਰਜ਼ੀਆਂ ਦੀ ਰਿਕਾਰਡ-ਤੋੜ ਗਿਣਤੀ ’ਤੇ ਕਾਰਵਾਈ ਕਰਦੇ ਹੋਏ, ਆਪਣੇ ਮਹਾਂਮਾਰੀ ਦੇ ਬੈਕਲਾਗ ਨੂੰ ਲਗਭਗ ਅੱਧਾ ਮਿਲੀਅਨ ਤੱਕ ਘਟਾ ਦਿੱਤਾ ਹੈ| ਉਹਨਾਂ ਅ¾ਗੇ ਕਿਹਾ ਕਿ ਸਾਡੀਆਂ ਕਾਰਵਾਈਆਂ ਇਹ ਯਕੀਨੀ ਬਣਾਉਂਦੀਆਂ ਹਨ ਕਿ ਅਸੀਂ ਕੈਨੇਡਾ ਵਿੱਚ ਕੰਮ ਕਰਨ, ਅਧਿਐਨ ਕਰਨ ਲਈ ਆਉਣ ਵਾਲੇ ਨਵੇਂ ਲੋਕਾਂ ਦਾ ਸੁਆਗਤ ਅਤੇ ਸਮਰਥਨ ਕਰਨਾ ਜਾਰੀ ਰੱਖ ਸਕਦੇ ਹਾਂ| ਅੰਕੜਿਆਂ ਮੁਤਾਬਕ ਜਾਰੀ ਵੀਜ਼ਿਆਂ ਅਨੁਸਾਰ 48 ਲੱਖ ਅਰਜ਼ੀਆਂ ਵਿੱਚ 670,000 ਅਧਿਐਨ ਪਰਮਿਟ, 700,000 ਵਰਕ ਪਰਮਿਟ ਅਤੇ ਲੱਖਾਂ ਵਿਜ਼ਟਰ ਵੀਜ਼ੇ ਸ਼ਾਮਲ ਹਨ| ਇਨ੍ਹਾਂ ਅੰਕੜਿਆਂ ਵਿਚ ਪਤਾ ਚੱਲਿਆ ਹੈ ਕਿ ਜ਼ਿਆਦਾਤਰ ਨਵੇਂ ਅਧਿਐਨ ਪਰਮਿਟਾਂ ’ਤੇ ਹੁਣ 60-ਦਿਨਾਂ ਦੇ ਸੇਵਾ ਮਿਆਰ ਦੇ ਅੰਦਰ ਪ੍ਰਕਿਰਿਆ ਕੀਤੀ ਜਾ ਰਹੀ ਹੈ| ਦੱਸ ਦਈਏ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ਸਾਰੀਆਂ ਨਾਗਰਿਕਤਾ ਐਪਲੀਕੇਸ਼ਨਾਂ ਨੂੰ ਡਿਜੀਟਲ ਬਣਾਉਣ ਦੀ ਵੀ ਉਮੀਦ ਕਰਦਾ ਹੈ, ਜਿਸ ਵਿੱਚ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗਾਂ ਦੀਆਂ ਅਰਜੀਆਂ ਵੀ ਸ਼ਾਮਲ ਹਨ|