Sports

ਬੰਗਲਾਦੇਸ਼ ਪਹਿਲੀ ਪਾਰੀ ’ਚ 227 ਦੌੜਾਂ ਬਣਾ ਕੇ ਭਾਰਤ ਤੋਂ ਹਾਰਿਆ

  • Punjabi Bulletin
  • Dec 22, 2022
ਬੰਗਲਾਦੇਸ਼ ਪਹਿਲੀ ਪਾਰੀ ’ਚ 227 ਦੌੜਾਂ ਬਣਾ ਕੇ ਭਾਰਤ ਤੋਂ ਹਾਰਿਆ
  • 224 views

ਮੀਰੁਪਰ-ਭਾਰਤ ਖਿਲਾਫ਼ ਦੂਜੇ ਕ੍ਰਿਕਟ ਟੈਸਟ ’ਚ ਬੰਗਲਾਦੇਸ਼ ਪਹਿਲੀ ਪਾਰੀ ’ਚ 227 ’ਤੇ ਆਊਟ ਹੋ ਗਈ| ਜਾਣਕਾਰੀ ਮੁਤਾਬਕ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਭਾਰਤ ਖ਼ਿਲਾਫ਼ ਦੂਜੇ ਅਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਅੱਜ ਪਹਿਲੀ ਪਾਰੀ ਵਿੱਚ 73.5 ਓਵਰਾਂ ਵਿੱਚ 227 ਦੌੜਾਂ ਬਣਾ ਕੇ ਆਊਟ ਹੋ ਗਈ| ਇਸ ਮੈਚ ਵਿਚ ਬੰਗਲਾਦੇਸ਼ ਲਈ ਮੋਮਿਨੁਲ ਹੱਕ ਨੇ 84 ਦੌੜਾਂ ਦੀ ਪਾਰੀ ਖੇਡੀ ਅਤੇ ਭਾਰਤ ਲਈ ਉਮੇਸ਼ ਯਾਦਵ ਅਤੇ ਰਵੀਚੰਦਰਨ ਅਸ਼ਵਿਨ ਨੇ ਚਾਰ-ਚਾਰ ਵਿਕਟਾਂ ਹਾਸਲ ਕੀਤੀਆਂ, ਜਦਕਿ ਜੈਦੇਵ ਉਨਾਦਕਟ ਨੇ ਦੋ ਵਿਕਟਾਂ ਹਾਸਲ ਕੀਤੀਆਂ| ਦੱਸ ਦਈਏ ਕਿ ਅੱਜ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਬਗ਼ੈਰ ਕੋਈ ਵਿਕਟ ਗੁਆਏ 19 ਦੌੜਾਂ ਬਣਾ ਲਈਆਂ ਸਨ| 

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026