Sports

ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਦਿੱਤੀ ਸੌਰਵ ਗਾਂਗੁਲੀ ਨੂੰ ਧਮਕੀ

  • Punjabi Bulletin
  • Dec 23, 2022
ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਦਿੱਤੀ ਸੌਰਵ ਗਾਂਗੁਲੀ ਨੂੰ ਧਮਕੀ
  • 232 views

ਨਵੀਂ ਦਿੱਲੀ-ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਾਬਕਾ ਪ੍ਰਧਾਨ ਅਤੇ ਕ੍ਰਿਕਟਰ ਸੌਰਵ ਗਾਂਗੁਲੀ ਨੂੰ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਫਰਾਂਸ ਦੇ ਫੁੱਟਬਾਲ ਖਿਡਾਰੀ ਥਿਏਰੀ ਹੈਨਰੀ ਦੇ ਹਸਤਾਖਰ ਵਾਲੀ ਜਰਸੀ ਮੋੜਨ ਲਈ ਕਿਹਾ ਹੈ| ਦੱਸ ਦਈਏ ਕਿ ਗਾਵਸਕਰ ਇੰਗਲਿਸ਼ ਪ੍ਰੀਮੀਅਰ ਲੀਗ ਕਲੱਬ ਆਰਸੇਨਲ ਦੇ ਵੱਡੇ ਪ੍ਰਸ਼ੰਸਕ ਹਨ| ਭਾਰਤ ਤੇ ਬੰਗਲਾਦੇਸ਼ ਵਿਚਾਲੇ ਚੱਲ ਰਹੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਤੋਂ ਬਾਅਦ ਉਨ੍ਹਾਂ  ਦੱਸਿਆ ਕਿ ਉਹ ਥਿਏਰੀ ਹੈਨਰੀ ਦੇ ਕਾਰਨ ਆਰਸੇਨਲ ਦੇ ਪ੍ਰਸ਼ੰਸਕ ਹਨ| ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੈਨਰੀ ਦੇ ਹਸਤਾਖਰ ਵਾਲੀ ਜਰਸੀ ਮਿਲੀ ਸੀ, ਜੋ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਕੋਲ ਹੈ| ਉਨ੍ਹਾਂ ਨੇ ਗਾਂਗੁਲੀ ਨੂੰ ਮਜ਼ਾਕੀਆ ਅੰਦਾਜ਼ ਵਿਚ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਹੁਣ ਬੀਸੀਸੀਆਈ ਦੇ ਪ੍ਰਧਾਨ ਨਹੀਂ ਹਨ ਤੇ ਉਨ੍ਹਾਂ ਕੋਲ ਕਾਫੀ ਸਮਾਂ ਹੈ| ਗਾਵਸਕਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਰੋਹਨ ਗਾਵਸਕਰ ਮਾਨਚੈਸਟਰ ਯੂਨਾਈਟਿਡ ਦੇ ਪ੍ਰਸ਼ੰਸਕ ਹਨ ਤੇ ਉਹ ਉਨ੍ਹਾਂ ਨੂੰ ਚਿੜਾਉਂਦੇ ਹਨ|

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026