Sports

ਨਿਊਜ਼ੀਲੈਂਡ ਦਾ ਖਿਡਾਰੀ ਕੇਨ ਵਿਲੀਅਮਸਨ ਹੋ ਸਕਦੈ ਵਨਡੇ ਵਿਸ਼ਵ ਕੱਪ ਤੋਂ ਬਾਹਰ

  • Punjabi Bulletin
  • Apr 06, 2023
ਨਿਊਜ਼ੀਲੈਂਡ ਦਾ ਖਿਡਾਰੀ ਕੇਨ ਵਿਲੀਅਮਸਨ ਹੋ ਸਕਦੈ ਵਨਡੇ ਵਿਸ਼ਵ ਕੱਪ ਤੋਂ ਬਾਹਰ
  • 293 views

ਨਵੀਂ ਦਿੱਲੀ-ਬੀਤੇ ਦਿਨੀਂ ਨਿਊਜ਼ੀਲੈਂਡ ਦੀ ਟੀਮ ਨੇ ਇਕ ਜਾਣਕਾਰੀ ਦਿੱਤੀ ਜਿਸ ਵਿਚ ਦੱਸਿਆ ਗਿਆ ਕਿ ਟੀਮ ਦੇ ਸਟਾਰ ਖਿਡਾਰੀ ਕੇਨ ਵਿਲੀਅਮਸਨ ਗੋਡੇ ਦੀ ਸੱਟ ਕਾਰਨ ਵਨਡੇ ਵਿਸ਼ਵ ਕੱਪ ਤੋਂ ਬਾਹਰ ਹੋ ਸਕਦੇ ਹਨ। ਜਾਣਕਾਰੀ ਮੁਤਾਬਕ ਵਿਲੀਅਮਸਨ ਸੱਟ ਨਾਲ ਆਪਣੇ ਦੇਸ਼ ਨਿਊਜ਼ੀਲੈਂਡ ਪਰਤਿਆ ਅਤੇ ਸਕੈਨ ਦੁਆਰਾ ਪੁਸ਼ਟੀ ਕੀਤੀ ਗਈ ਕਿ ਉਸ ਦੇ ਸੱਜੇ ਗੋਡੇ ਦੀ ਸਰਜਰੀ ਦੀ ਲੋੜ ਪਵੇਗੀ। ਨਿਊਜ਼ੀਲੈਂਡ ਕ੍ਰਿਕਟ ਦੇ ਇਕ ਬਿਆਨ ਮੁਤਾਬਕ ਅਗਲੇ ਤਿੰਨ ਹਫਤਿਆਂ ’ਚ ਸਰਜਰੀ ਹੋਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਸ ਤੋਂ ਠੀਕ ਹੋਣ ’ਚ ਘੱਟੋ-ਘੱਟ 6 ਮਹੀਨੇ ਲੱਗ ਸਕਦੇ ਹਨ। ਹੋ ਸਕਦਾ ਹੈ ਕਿ ਇਸ ਕਾਰਨ ਉਹ ਵਿਸ਼ਵ ਕੱਪ ਲਈ ਉਪਲਬਧ ਨਾ ਹੋਵੇ। ਇਸ ਦੇ ਨਾਲ ਹੀ ਕੇਨ ਵਿਲੀਅਮਸਨ ਨੇ ਆਪਣੀ ਸੱਟ ਤੋਂ ਬਾਅਦ ਬਿਆਨ ਦਿੱਤਾ ਹੈ। ਵਿਲੀਅਮਸਨ ਨੇ ਕਿਹਾ, ਪਿਛਲੇ ਕੁਝ ਦਿਨਾਂ ’ਚ ਮੈਨੂੰ ਕਾਫੀ ਸਮਰਥਨ ਮਿਲਿਆ ਹੈ ਅਤੇ ਇਸ ਦੇ ਲਈ ਮੈਂ ਗੁਜਰਾਤ ਟਾਈਟਨਸ ਅਤੇ ਨਿਊਜ਼ੀਲੈਂਡ ਕ੍ਰਿਕਟ ਦੋਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।  


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026