Canada

ਕੈਨੇਡਾ ਵਿੱਚ ਹੁਣ ਓਪਨ ਵਰਕ ਪਰਮਿਟ ਧਾਰਕਾਂ ਦੇ ਜੀਵਨ ਸਾਥੀ ਵੀ ਕਰ ਸਕਣਗੇ ਕੰਮ

  • Punjabi Bulletin
  • Dec 05, 2022
ਕੈਨੇਡਾ ਵਿੱਚ ਹੁਣ ਓਪਨ ਵਰਕ ਪਰਮਿਟ ਧਾਰਕਾਂ ਦੇ ਜੀਵਨ ਸਾਥੀ ਵੀ ਕਰ ਸਕਣਗੇ ਕੰਮ
  • 216 views

ਕੈਨੇਡਾ ਨੇ ਐਲਾਨ ਕੀਤਾ ਹੈ ਕਿ ਸਾਲ 2023 ਦੀ ਸ਼ੁਰੂਆਤ ਤੋਂ ਉਨ੍ਹਾਂ ਦੇ ਮੁਲਕ ’ਚ ਓਪਨ ਵਰਕ ਪਰਮਿਟ ਧਾਰਕਾਂ ਦੇ ਪਤੀ/ਪਤਨੀ ਵੀ ਕੰਮ ਕਰਨ ਦੇ ਯੋਗ ਹੋਣਗੇ। ਸਰਕਾਰ ਨੇ ਇਹ ਫ਼ੈਸਲਾ ਓਪਨ ਵਰਕ ਪਰਮਿਟ ਧਾਰਕਾਂ ਦੇ ਪਰਿਵਾਰਾਂ ਨੂੰ ਇਕੱਠਿਆਂ ਰੱਖਣ ਲਈ ਕੀਤਾ ਹੈ। ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ, ‘ਅੱਜ ਅਸੀਂ ਜੋ ਐਲਾਨ ਕਰਨ ਜਾ ਰਹੇ ਹਾਂ ਉਸ ਨਾਲ ਕੰਮ ਦੇਣ ਵਾਲਿਆਂ ਲਈ ਕਾਮੇ ਲੱਭਣੇ ਆਸਾਨ ਹੋਣਗੇ ਅਤੇ ਪਰਿਵਾਰ ਵੀ ਇਕੱਠੇ ਰਹਿ ਸਕਣਗੇ।’ ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਕੈਨੇਡਾ ਦੇ ਦੋ ਲੱਖ ਤੋਂ ਵੱਧ ਵਰਕਰ ਆਪਣੇ ਪਰਿਵਾਰਾਂ ਨਾਲ ਰਹਿ ਸਕਣਗੇ ਤੇ ਕੰਮ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਵੀਂ ਨੀਤੀ ਨਾਲ ਉਮੀਦ ਹੈ ਕਿ ਕੈਨੇਡਾ ਨੂੰ ਇੱਕ ਲੱਖ ਤੋਂ ਵੱਧ ਨਵੇਂ ਕਾਮੇ ਮਿਲਣਗੇ।

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026